ਮੁੰਬਈ, 9 ਅਕਤੂਬਰ

ਸਾਰੇਗਾਮਾ ਵਲੋਂ ਅੱਜ ‘ਕਾਰਵਾਂ ਮਿਨੀ ਕਿਡਜ਼’ ਲਾਂਚ ਕੀਤਾ ਗਿਆ। ਇਹ ਬਲੂਟੁੱਥ ਸਪੀਕਰ 2 ਤੋਂ 10 ਵਰ੍ਹਿਆਂ ਦੀ ਊਮਰ ਦੇ ਬੱਚਿਆਂ ਲਈ ਹੈ, ਜਿਸ ਵਿੱਚ ਕਵਿਤਾਵਾਂ, ਕਹਾਣੀਆਂ ਅਤੇ ਕਈ ਕੁਝ ਹੈ। ਇਸ ਦੀ ਕੀਮਤ 2,990 ਰੁਪਏ ਹੈ। ਕਾਰਵਾਂ ਮਿਨੀ ਕਿਡਜ਼ ਵਿੱਚ 80 ਤੋਂ ਵੱਧ ਅੰਗਰੇਜ਼ੀ ਤੇ ਹਿੰਦੀ ਦੀਆਂ ਕਵਿਤਾਵਾਂ ਹਨ ਅਤੇ ਕਰੀਬ 300 ਤੋਂ ਜ਼ਿਆਦਾ ਕਹਾਣੀਆਂ ਹਨ। ਸਾਰੇਗਾਮਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਮਹਿਤਾ ਨੇ ਬਿਆਨ ਰਾਹੀਂ ਦੱਸਿਆ, ‘‘ਜੇਕਰ ਕਾਰਵਾਂ ਬੱਚਿਆਂ ਵਲੋਂ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਲਈ ਤੋਹਫ਼ਾ ਹੈ ਤਾਂ ਕਾਰਵਾਂ ਮਿਨੀ ਕਿਡਜ਼ ਮਾਪਿਆਂ ਵਲੋਂ ਬੱਚਿਆਂ ਲਈ ਵਿਸ਼ੇਸ਼ ਤੋਹਫ਼ਾ ਹੈ।’’ ਇਹ ਊਪਕਰਣ ਵਿੱਚ ਬਲੂਟੁੱਥ, ਯੂਐੱਸਬੀ ਆਦਿ ਜਿਹੇ ਵਾਧੂ ਫੀਚਰ ਵੀ ਹਨ ਅਤੇ ਇਸ ਦੀ ਬੈਟਰੀ ਛੇ ਘੰਟਿਆਂ ਤੋਂ ਵੱਧ ਸਮੇਂ ਲਈ ਚੱਲਦੀ ਹੈ। ਇਸ ਨੂੰ ਚਲਾਊਣ ਲਈ ਇੰਟਰਨੈੱਟ ਦੀ ਲੋੜ ਵੀ ਨਹੀਂ ਪੈਂਦੀ।