ਚੰਡੀਗੜ੍ਹ-
ਸਾਲ 1991 ਦੇ ਬਹੁ-ਚਰਚਿਤ ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁਖੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਹਾਈਕੋਰਟ ਤੋਂ ਅਗਾਉਂ ਜ਼ਮਾਨਤ ਅਰਜੀ ਰੱਦ ਕੀਤੇ ਜਾਣ ਤੋਂ ਬਾਅਦ ਸਾਬਕਾ ਪੁਲਿਸ ਮੁਖੀ ਨੇ ਅਗਾਉਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜਿੱਥੇ ਸੈਣੀ ਦੇ ਵਕੀਲਾਂ ਵਲੋਂ ਲਾਈ ਗਈ ਅਗਾਉਂ ਜ਼ਮਾਨਤ ਦੀ ਪਟੀਸ਼ਨ ‘ਚ ਕੁਝ ਕਾਗਜ਼ਾਂ ਦੀ ਕਮੀ ਹੋਣ ਕਾਰਨ ਸੁਪਰੀਮ ਕੋਰਟ ਵਲੋਂ ਇਤਰਾਜ਼ ਲਾਇਆ ਗਿਆ ਹੈ। ਜਿਸਤੋਂ ਬਾਅਦ ਹੁਣ ਸਾਬਕਾ ਪੁਲਿਸ ਨੂੰ ਆਪਣੀ ਅਗਾਉਂ ਜ਼ਮਾਨਤ ਪਟੀਸ਼ਨ ਦੁਬਾਰਾ ਤੋਂ ਲਾਉਣ ਹੋਵੇਗੀ।ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਹੁਣ ਅਗਾਉਂ ਜ਼ਮਾਨਤ ਦੀ ਅਰਜ਼ੀ ਸੋਮਵਾਰ ਨੂੰ ਲਾਈ ਜਾ ਸਕੇਗੀ। ਦੂਸਰੇ ਪਾਸੇ ਪੰਜਾਬ ਪੁਲਿਸ ਵਲੋਂ ਸੈਣੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਤੋਂ ਇਤਰਾਜ਼ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੈਣੀ ਦੀ ਗ੍ਰਿਫਤਾਰੀ ਲਈ 2 ਹੋਰ ਦਿਨਾਂ ਦਾ ਸਮਾਂ ਮਿਲ ਗਿਆ ਹੈ।