ਨਵੀਂ ਦਿੱਲੀ, 23 ਜੂਨ
ਭਾਰਤ ਦੀ ਸਾਬਕਾ ਨਿਸ਼ਾਨੇਬਾਜ਼ ਪੂਰਨਿਮਾ ਜ਼ਨਾਨੇ (42) ਦੀ ਮੌਤ ਹੋ ਗਈ। ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਤੇ ਨਿਸ਼ਾਨੇਬਾਜ਼ੀ ਭਾਈਚਾਰੇ ਨੇ ਪੂਰਨਿਮਾ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ ਦੀ ਕੋਚ ਜ਼ਨਾਨੇ ਬੀਤੇ ਦੋ ਵਰ੍ਹਿਆਂ ਤੋਂ ਕੈਂਸਰ ਤੋਂ ਪੀੜਤ ਸੀ। ਸਾਬਕਾ ਰਾਈਫਲਮੈਨ ਜੌਇਦੀਪ ਕਰਮਾਕਰ ਅਨੁਸਾਰ, ਉਹ ਇਲਾਜ ਬਾਅਦ ਲਗਪਗ ਠੀਕ ਹੋ ਗਈ। ਉਸਨੇ ਕਈ ਆਈਐਸਐਸਐਫ ਵਿਸ਼ਵ ਕੱਪਾਂ, ਏਸ਼ੀਅਨ ਚੈਂਪੀਅਨਸ਼ਿਪਾਂ, ਰਾਸ਼ਟਰਮੰਡਲ ਚੈਂਪੀਅਨਸ਼ਿਪਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਜ਼ਨਾਨੇ, 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਰਾਸ਼ਟਰੀ ਰਿਕਾਰਡ ਧਾਰਕ ਸੀ। ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਸ਼ਿਵ ਛਤਰਪਤੀ ਸਪੋਰਟਸ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਕੌਮੀ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਪੂਰਨਿਮਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਪੂਰਨਿਮਾ ਨੇ ਸ੍ਰੀਲੰਕਾ ਦੀ ਨਿਸ਼ਾਨੇਬਾਜ਼ੀ ਟੀਮ ਨੂੰ ਕੋਚਿੰਗ ਦਿੱਤੀ ਸੀ।