ਈਸਟਬੋਰਨ:ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੇ ਬੇਥਾਨੀ ਮਾਟੇਕ ਸੈਂਡਜ਼ ਦੀ ਜੋੜੀ ਵਾਈਕਿੰਗ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ ਹੈ। ਉਨ੍ਹਾਂ ਨੂੰ ਅਮਰੀਕਾ ਦੀ ਕ੍ਰਿਸਟੀਨਾ ਮੈਕੇਲ ਤੇ ਸਬਰੀਨਾ ਸਾਂਟਾਮਾਰੀਆ ਨੇ 6-3, 6-4 ਨਾਲ ਹਰਾਇਆ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਦੇ ਆਈਐਸਐਸਐਫ ਵਰਲਡ ਕੱਪ ਦੇ 10 ਮੀਟਰ ਈਵੈਂਟ ਵਿਚ ਭਾਰਤ ਦੇ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਸੱਤਵੇਂ ਸਥਾਨ ’ਤੇ ਰਹੇ ਜਦਕਿ ਮਹਿਲਾ ਵਰਗ ਦੀਆਂ ਖਿਡਾਰਨਾਂ ਫਾਈਨਲ ਵਿਚ ਕੁਆਲੀਫਾਈ ਕਰਨ ਤੋਂ ਰਹਿ ਗਈਆਂ ਹਨ।