ਬੈਂਕਾਕ:

ਭਾਰਤ ਦੇ ਖਿਡਾਰੀਆਂ ਸਾਇਨਾ ਨੇਹਵਾਲ ਅਤੇ ਐੱਚਐੱਸ ਪ੍ਰਣਯ ਦੀ ਨਵੀਂ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਹੁਣ ਇਨ੍ਹਾਂ ਖਿਡਾਰੀਆਂ ਨੂੰ ਥਾਈਲੈਂਡ ਓਪਨ ਵਿਚ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸਾਇਨਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਪ੍ਰਣਯ ਦੀ ਰਿਪੋਰਟ ਦਾ ਨਤੀਜਾ ਸਪਸ਼ਟ ਨਹੀਂ ਸੀ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਦੇ ਖੇਡਣ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ।