ਅੰਮ੍ਰਿਤਸਰ, 22 ਅਪਰੈਲ
ਕੋਰੋਨਾਵਾਇਰਸ ਦੌਰਾਨ ਲੋਕਾਂ ਨੂੰ ਅੱਗੇ ਹੋ ਕੇ ਸੇਵਾਵਾਂ ਦੇ ਰਹੇ ਸਿਹਤ, ਮੀਡੀਆ, ਪੁਲੀਸ ਤੇ ਸਫਾਈ ਨਾਲ ਸਬੰਧਤ ਅਮਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਐਲਾਨ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਇਨ੍ਹਾਂ ਮੂਹਰਲੀ ਕਤਾਰ ਵਿੱਚ ਸੇਵਾਵਾਂ ਨਿਭਾਅ ਰਹੇ ਕਰਮੀਆਂ ਦੇ ਜਿਹੜੇ ਬੱਚੇ ਇਸ ਸਾਲ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਿੱਚ ਪੈਰਾ-ਮੈਡੀਕਲ ਕੋਰਸਾਂ ਵਿਚ ਦਾਖਲ ਹੋਣਗੇ, ਉਨ੍ਹਾਂ ਪਾਸੋਂ ਸਾਰੇ ਕੋਰਸ ਦੀ ਫ਼ੀਸ ਨਹੀਂ ਲਈ ਜਾਵੇਗੀ।