ਜਕਾਰਤਾ : ਇੰਡੋਨੇਸ਼ੀਆ ਦੇ ਜਕਾਰਤਾ ਵਿਚ 18ਵੀਅਾਂ ਏਸ਼ੀਆਈ ਖੇਡਾਂ ਵਿਚ ਮਹਿਲਾਵਾਂ ਦੀ ਹੇਪਟਾਥਲਾਨ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੀ ਸਵਪਨਾ ਬਰਮਨ ਤਮਗਾ ਵੰਡ ਸਮਾਹਰੋਹ ਦੇ ਖਤਮ ਹੋਣ ਤੋਂ ਬਾਅਦ ਸਿੱਧੇ ਇਕ ਦਾਢੀ ਵਾਲੇ ਬੁਜ਼ੁਰਗ ਆਦਮੀ ਦੇ ਕੋਲ ਗਏ ਅਤੇ ਆਪਣਾ ਪਹਿਲਾ ਸੋਨ ਤਮਗਾ ਉਸ ਦੇ ਹੱਥਾਂ ਵਿਚ ਦੇ ਕੇ ਉਸ ਦੇ ਪੈਰਾਂ ਨੂੰ ਹੱਥ ਲਗਾਇਆ। 55 ਸਾਲਾਂ ਇਹ ਆਦਮੀ ਹੋਰ ਕੋਈ ਨਹੀਂ ਸਗੋਂ ਉਸ ਦੇ ਕੋਚ ਸੁਭਾਸ਼ ਸਰਕਾਰ ਹੈ। ਪਿੱਠ ‘ਤੇ ਬੈਗ ਟੰਗੇ ਸੁਭਾਸ਼ ਤਮਗਾ ਆਪਣੇ ਹੱਥਾਂ ਵਿਚ ਲੈ ਕੇ ਭਾਵੁਕ ਹੋ ਗਏ। ਇਸ ਤੋਂ ਕੁਝ ਮਿੰਟ ਪਹਿਲਾਂ ਸੁਭਾਸ਼ ਆਪਣੇ ਕੋਚਿੰਗ ਕਰੀਅਰ ਦੇ ਸੁਨਿਹਰੀ ਪਲਾਂ ਨੂੰ ਸਾਧਾਰਣ ਦਿਸਣ ਵਾਲੇ ਆਪਣੇ ਫੋਨ ਵਿਚ ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਗਲੇ ਵਿਚ ਤਿਰੰਗਾ ਲਪੇਟੇ ਹੋਏ ਸਵਪਨਾ ਪੋਡਿਅਮ ‘ਤੇ ਚੋਟੀ ‘ਤੇ ਖੜੀ ਸੀ ਅਤੇ ਰਾਸ਼ਟਰੀ ਗੀਤ ਦੀ ਧੁੰਨ ਵਜ ਰਹੀ ਸੀ। ਸਵਪਨਾ ਅਤੇ ਸੁਭਾਸ਼ ਦੋਵਾਂ ਲਈ ਇਹ ਪਲ ਨਾ ਭੁਲਣ ਵਾਲਾ ਹੋਵੇਗਾ।ਏਸ਼ੀਆਈ ਖੇਡਾਂ ਦੀ ਹੇਪਟਾਥਲਾਨ ਮੁਕਾਬਲੇ ਵਿਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਪੱਛਮੀ ਬੰਗਾਲ ਦੀ 21 ਸਾਲਾਂ ਸਵਪਨਾ ਲਈ ਸੋਨਾ ਜਿੱਤਣ ਦੀ ਰਾਹ ਇੰਨੀ ਆਸਾਨ ਨਹੀਂ ਸੀ। ਇਸ ਇਤਿਹਾਸਕ ਉਪਲੱਬਧੀ ਦੇ ਪਿੱਛੇ ਸਵਪਨਾ ਅਤੇ ਉਸ ਦੇ ਕੋਚ ਸੁਭਾਸ਼ ਦੀ 7 ਸਾਲ ਦੀ ਸਖਤ ਮਿਹਨਤ ਹੈ। ਹੇਪਟਾਥਲਾਨ ਮੁਕਾਬਲੇ ਵਿਚ 6026 ਦੇ ਸਕੋਰ ਦੇ ਨਾਲ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰ ਕੇ ਸੋਨ ਤਮਗਾ ਜਿੱਤਣ ਵਾਲੀ ਸਵਪਨਾ ਨੇ ਕਿਹਾ, ” ਸੁਭਾਸ਼ ਸਰ ਨੇ ਮੇਰੀ ਇਸ ਉਪਲੱਬਧੀ ਲਈ ਬਹੁਤ ਤਿਆਗ ਦਿੱਤਾ ਹੈ। ਏਸ਼ੀਆਈ ਖੇਡਾਂ ਸ਼ੁਰੂ ਹੋਣ ਤੋਂ ਇਕ ਹਫਤੇ ਪਹਿਲਾਂ ਉਹ ਆਪਣੇ ਪਰਿਵਾਰ ਤੋਂ ਦੂਰ ਪਟਿਆਲਾ ਦੇ ਟ੍ਰੇਨਿੰਗ ਕੈਂਪ ਵਿਚ ਆ ਗਏ ਅਤੇ ਖੇਡਾਂ ਦੀ ਤਿਆਰੀਆਂ ਵਿਚ ਮੇਰੀ ਮਦਦ ਕੀਤੀ। ਬਹੁਤ ਸਾਰੇ ਐਥਲੀਟ ਉਨ੍ਹਾਂ ਤੋਂ ਟ੍ਰੇਨਿੰਗ ਲੈ ਰਹੇ ਸਨ ਇਸ ਦੇ ਬਾਵਜੂਦ ਉਨ੍ਹਾਂ ਨੇ ਮੇਰੀ ਤਿਆਰੀਆਂ ‘ਤੇ ਖਾਸ ਧਿਆਨ ਦਿੱਤਾ।ਸਵਪਨਾ ਨੇ ਹੇਪਥਾਲਾਨ ਦੇ 100 ਮੀ. ਵਿਚ 981 ਅੰਕ, ਹਾਈ ਜੰਪ ਵਿਚ 1003 ਅੰਕ, ਸ਼ਾਟਪੁਟ ਵਿਚ 707 ਅੰਕ, 200 ਮੀ. ਵਿਚ 790 ਅੰਕ, ਜੈਵਲਿਨ ਥ੍ਰੋਅ ਵਿਚ 872 ਅੰ ਅਤੇ 800 ਮੀ. ਵਿਚ 808 ਅੰਕ ਹਾਸਲ ਕਰ ਇਹ ਸੁਨਿਹਰੀ ਕਾਮਯਾਬੀ ਹਾਸਲ ਕੀਤੀ। ਸਵਪਨਾ ਨੇ ਕਿਹਾ, ” ਮੈਨੂੰ ਲਗਦਾ ਹੈ ਕਿ ਮੈਂ ਆਪਣੇ ਕੋਚ ਨੂੰ ਬਹੁਤ ਤਣਾਅ ਵੀ ਦਿੱਤਾ। ਇਸ ਕਾਰਨ ਉਨ੍ਹਾਂ ਨੂੰ ਡਾਇਬਟੀਜ ਵੀ ਹੋ ਗਿਆ ਅਤੇ ਇਸ ਦੇ ਲਈ ਮੈਂ ਜ਼ਿੰਮੇਵਾਰ ਹਾਂ। ਸੁਭਾਸ਼ ਨੇ ਹਸਦੇ ਹੋਏ ਕਿਹਾ, ” ਇਹ ਸਹੀ ਗੱਲ ਹੈ ਕਿ ਸਵਪਨਾ ਨੇ ਮੈਨੂੰ ਪਰੇਸ਼ਾਨ ਬਹੁਤ ਕੀਤਾ ਹੈ। ਮੈਨੂੰ ਯਾਦ ਹੈ ਕਿ ਇਨ੍ਹਾਂ ਸਾਲਾਂ ਵਿਚ ਕਿੰਨੀ ਵਾਰ ਸਵਪਨਾ ਅਤੇ ਮੇਰੇ ਵਿਚਾਲੇ ਲੜਾਈ ਹੋਈ ਹੈ। ਕੋਲਕਾਤਾ ਵਿਚ ਨੌਕਰੀ ਕਰ ਰਹੇ ਭਾਰਤੀ ਖੇਡ ਮੰਤਰਾਲੇ ਦੇ ਕੋਚ ਸੁਭਾਸ਼ ਸਰਕਾਰ ਨੇ ਸਵਪਨਾ ਨੂੰ ਪਹਿਲੀ ਵਾਰ 2011 ਵਿਚ ਜਲਪਾਈਗੁਡੀ ਵਿਚ ਹਾਈ ਜੰਪ ਲਗਾਉਂਦੇ ਹੋਏ ਦੇਖਿਆ ਸੀ। ਇਸ ਤੋਂ ਬਾਅਦ ਸੁਭਾਸ਼ ਨੇ ਸਵਪਨਾ ਨੂੰ ਹੇਪਟਾਥਲਾਨ ਵਿਚ ਖੇਡਣ ਲਈ ਪ੍ਰੇਰਿਤ ਕੀਤਾ।