ਨਵੀਂ ਦਿੱਲੀ, 15 ਨਵੰਬਰ
ਕੇਂਦਰ ਸਰਕਾਰ ਨੇ ਹੱਤਿਆ, ਖ਼ੁਦਕੁਸ਼ੀ, ਬਲਾਤਕਾਰ, ਕੱਟੀਆਂ ਵੱਢੀਆਂ ਲਾਸ਼ਾਂ ਅਤੇ ਸ਼ੱਕੀ ਮਾਮਲਿਆਂ ਨੂੰ ਛੱਡ ਕੇ ਲੋੜੀਂਦੇ ਬੁਨਿਆਦੀ ਢਾਂਚੇ ਵਾਲੇ ਹਸਪਤਾਲਾਂ ਵਿੱਚ ਆਥਣ ਬਾਅਦ ਲਾਸ਼ਾਂ ਦੇ ਪੋਸ਼ਟਮਾਰਟਮ ਦੀ ਇਜਾਜ਼ਤ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਹੋਣ ਦੀ ਸਥਿਤੀ ਵਿੱਚ ਆਥਣ ਮਗਰੋਂ ਵੀ ਅੰਗਦਾਨ ਲਈ ਪੋਸਟਮਾਰਟਮ ’ਤੇ ਜ਼ੋਰ ਦੇਣਾ ਹੈ।