ਮੁੰਬਈ:ਅਦਾਕਾਰਾ ਜਾਹਨਵੀ ਕਪੂਰ ਨੇ ਬੁੱਧਵਾਰ ਨੂੰ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇੰਸਟਾਗ੍ਰਾਮ ’ਤੇ ਪਾਈਆਂ ਇਨ੍ਹਾਂ ਤਸਵੀਰਾਂ ਵਿੱਚ ਜਾਹਨਵੀ ਨੇ ਚਿੱਟੇ ਤੇ ਤੇਂਦੂਏ ਵਰਗੇ ਪ੍ਰਿੰਟ ਦਾ ਲਿਬਾਸ ਪਾਇਆ ਹੋਇਆ ਹੈ। ਹਾਲਾਂਕਿ ਜਾਹਨਵੀ ਨੇ ਇਸ ਫੋਟੋਸ਼ੂਟ ਸਬੰਧੀ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇੱਕ ਤਸਵੀਰ ’ਚ ਡੁੱਬਦੇ ਸੂਰਜ ਵਾਲੀ ਪਿੱਠਭੂਮੀ ਵਿੱਚ ਜਾਹਨਵੀ ਸਮੁੰਦਰ ’ਚੋਂ ਬਾਹਰ ਆਉਂਦੀ ਹੋਈ ਤੇ ਦੂਸਰੀ ਤਸਵੀਰ ਵਿੱਚ ਸਮੁੰਦਰ ਵੱਲ ਭੱਜ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤਸਵੀਰ ਵਿੱਚ ਜਾਹਨਵੀ ਨਾਲ ਉਸ ਦਾ ਇੱਕ ਮਿੱਤਰ ਵੀ ਨਜ਼ਰ ਆ ਰਿਹਾ ਹੈ, ਜਿਸ ਦੀ ਪਛਾਣ ਓਰਹਾਨ ਅਵਤਰਾਮਨੀ ਵਜੋਂ ਹੋਈ ਹੈ। ਆਖਰੀ ਤਸਵੀਰ ਵਿੱਚ ਜਾਹਨਵੀ ਇੱਕ ਪੱਥਰ ’ਤੇ ਬੈਠੀ ਸਮੁੰਦਰ ਵੱਲ ਦੇਖ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਜਾਹਨਵੀ ਨੇ ਲਿਖਿਆ ਹੈ, ‘ਡੁੱਬਦੇ ਸੂਰਜ ਦੀ ਹਰ ਧੁੰਦਲੀ ਤਸਵੀਰ ਦੀ ਖੂਬਸੂਰਤੀ ਸ਼ਾਇਦ ਇਸ ਗੱਲ ਵਿੱਚ ਹੀ ਹੈ ਕਿ ਇਹ ਭੱਜਿਆ ਜਾ ਰਿਹਾ ਹੈ।’ ਜਾਹਨਵੀ ਆਉਣ ਵਾਲੀਆਂ ਫ਼ਿਲਮਾਂ ‘ਦੋਸਤਾਨਾ-2’ ਤੇ ‘ਗੁੱਡ ਲੱਕ ਜੈਰੀ’ ਵਿੱਚ ਦਿਖਾਈ ਦੇਵੇਗੀ।