ਸਾਊਥੈਂਪਟਨ, 24 ਜੂਨ-ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ਲੈਂਡ ਦੇ ਹੱਥੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਟੈਸਟ ਟੀਮ ਵਿਚ ਬਦਲਾਅ ਕਰਨ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦੀ ਸਮੀਖਿਆ ਤੋਂ ਬਾਅਦ ਸਹੀ ਲੋਕਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਲਿਆਂਦਾ ਜਾਵੇਗਾ, ਜਿਹੜੇ ਚੰਗੇ ਪ੍ਰਦਰਸ਼ਨ ਲਈ ਸਹੀ ਮਾਨਸਿਕਤਾ ਨਾਲ ਉਤਰਨ। ਭਾਰਤੀ ਬੱਲੇਬਾਜ਼ਾਂ ਨੇ ਫਾਈਨਲ ਵਿੱਚ ਨਿਰਾਸ਼ ਕੀਤਾ, ਜਿਸ ਨਾਲ ਟੀਮ ਨੂੰ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ। ਕੋਹਲੀ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਕੁੱਝ ਖਿਡਾਰੀ ਦੌੜਾਂ ਬਣਾਉਣ ਦਾ ਜਜ਼ਬਾ ਨਹੀਂ ਦਿਚਾ ਰਹੇ।