ਚੰਡੀਗੜ੍ਹ, 6 ਅਗਸਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਐੱਨਡੀਏ ਦੇ ਉਮੀਦਵਾਰ ਜਗਦੀਪ ਧਨਖੜ ਦਾ ਸਮਰਥਨ ਕੀਤਾ ਹੈ। ਟਵੀਟ ਵਿੱਚ ਸ੍ਰੀ ਬਾਦਲ ਨੇ ਕਿਹਾ, ‘ਸ਼੍ਰੋਮਣੀ ਅਕਾਲੀ ਦਲ ਕਿਸਾਨ ਦੇ ਪੁੱਤਰ, ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਅਤੇ ਆਪਣੇ ਰਾਜ ਵਿੱਚ ਕਿਸਾਨ ਭਾਈਚਾਰੇ (ਜੱਟਾਂ) ਲਈ ਓਬੀਸੀ ਦਾ ਦਰਜਾ ਯਕੀਨੀ ਬਣਾਉਣ ਵਾਲੇ ਸ਼ਖਸ ਜਗਦੀਪ ਧਨਖੜ ਦਾ ਉਪ-ਰਾਸ਼ਟਰਪਤੀ ਲਈ ਸਮਰਥਨ ਕਰਦਾ ਹੈ।’