ਚੰਡੀਗੜ, 30 ਅਪ੍ਰੈਲ

ਸ੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਮਾਰਕਫੈਡ ਦੇ ਸਾਬਕਾ ਚੇਅਰਮੈਨ ਅਤੇ ਸਾਹਨੇਵਾਲ ਤੋਂ ਮੌਜੂਦਾ ਅਕਾਲੀ ਵਿਧਾਇਕ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਦੇ ਭਰਾ ਅਜਮੇਰ ਸਿੰਘ ਭਾਗਪੁਰ (ਅਕਾਲੀ) ਕਾਂਗਰਸ ਵਿੱਚ ਸ਼ਾਮਲ ਹੋ ਗਏ।

ਸ੍ਰੀ ਅਜਮੇਰ ਸਿੰਘ ਦੇ ਨਾਲ ਉਨਾਂ ਦੇ ਨਾਲ ਸਾਹਨੇਵਾਲ ਦੇ 18 ਪਿੰਡਾਂ ਦੇ ਪੰਚਾਇਤ ਮੈਂਬਰਾਂ, ਸਰਪੰਚਾਂ ਅਤੇ ਜ਼ਿਲਾ ਪਰਿਸ਼ਦ ਦੇ ਵੀ ਵੱਡੀ ਗਿਣਤੀ ਮੈਂਬਰ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿਚ ਸ਼ਾਮਲ ਹੋ ਗਏ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾ ਤੋਂ ਪਹਿਲਾਂ ਕਾਂਗਰਸ ਪਾਰਟੀ ਵਿਚ ਇਨਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਹੋਰ ਹੁਲਾਰਾ ਮਿਲੇਗਾ। ਉਨਾਂ ਕਿਹਾ ਕਿ ਇਨਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦੇ ਮੈਂਬਰਾਂ ਅਤੇ ਵਰਕਰਾਂ ਵਿੱਚ ਪੂਰੀ ਤਰਾਂ ਬੈਚੇਨੀ ਪੈਦਾ ਹੋ ਗਈ ਹੈ।

ਸ੍ਰੀ ਭਾਗਪੁਰ ਨੇ ਕਿਹਾ ਕਿ ਉਨਾਂ ਅਤੇ ਹੋਰਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਿਚ ਪੂਰਾ ਭਰੋਸਾ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਵਿਰੋਧੀ ਪਹੁੰਚ ਤੋਂ ਸੂਬੇ ਅਤੇ ਇਥੇਂ ਦੇ ਲੋਕਾਂ ਦੀ ਖਲਾਸੀ ਕਰਵਾਉਣਾ ਚਾਹੁੰਦੇ ਹਨ।