ਚੰਡੀਗੜ• 13 ਨਵੰਬਰ– ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਦੇ ਪ੍ਰਧਾਨ ਸ਼੍ਰੀ ਐਨ.ਕੇ.ਸ਼ਰਮਾ ਨੇ ਪਾਰਟੀ ਦੇ ਵਪਾਰ ਅਤੇ ਉਦਯੋਗ ਵਿੱਚ ਵਾਧਾ ਕਰਦਿਆਂ ਪਾਰਟੀ ਨਾਲ ਜੁੜੇ ਵਪਾਰੀ ਵਰਗ ਅਤੇ ਉਦਯੋਗ ਜਗਤ ਨਾਲ ਸਬੰਧਤ ਸੀਨੀਅਰ ਆਗੂਆਂ ਨੂੰ ਵਿੰਗ ਵਿੱਚ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਆਗੂਆਂ ਨੂੰ ਵਪਾਰ ਅਤੇ ਉਦਯੋਗ ਵਿੰਗ ਵਿੱਚ ਸ਼ਾਮਲ ਕੀਤਾ ਹੈ ਉਸ ਅਨੁਸਾਰ ਸ. ਸੁਰਿੰਦਰ ਸਿੰਘ ਚੌਹਾਨ ਲੁਧਿਆਣਾ ਅਤੇ ਸ. ਗੁਰਦੀਪ ਸਿੰਘ ਗੋਸ਼ਾ ਲੁਧਿਆਣਾ ਦੋਵਾਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਵਿਪਿਨ ਸੂਦ ਕਾਕਾ ਲੁਧਿਆਣਾ, ਸ਼੍ਰੀ ਨੀਰਜ ਸਤੀਜਾ ਲੁਧਿਆਣਾ, ਸ਼੍ਰੀ ਰਵਿੰਦਰ ਵੈਸ਼ਨਵ ਡੇਰਾਬਸੀ ਅਤੇ ਡਾਕਟਰ ਐਚ.ਐਸ ਵਾਲੀਆ ਜਲੰਧਰ ਚਾਰਾਂ ਨੂੰ ਵਪਾਰ ਅਤੇ ਉਦਯੋਗ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਦੀ ਜਥੇਬੰਦੀ ਦਾ ਐਲਾਨ ਵੀ ਥੋੜੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।