ਮੁੰਬਈ:
ਉੱਘੇ ਫ਼ਿਲਮਸਾਜ਼ ਸ਼ੇਖਰ ਕਪੂਰ ਨੂੰ ਪੁਣੇ ਸਥਿਤ ਭਾਰਤੀ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ (ਐਫਟੀਆਈਆਈ) ਦੀ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਸੰਸਥਾ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਵੀ ਹੋਣਗੇ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸ਼ੇਖਰ ਕਪੂਰ ਦਾ ਤਜਰਬਾ ਬੇਹੱਦ ਵੱਡਾ ਹੈ ਤੇ ਸੰਸਥਾ ਨੂੰ ਇਸ ਤੋਂ ਲਾਭ ਹੋਵੇਗਾ। ਇਸ ਅਹੁਦੇ ’ਤੇ ਉਹ ਤਿੰਨ ਮਾਰਚ, 2023 ਤੱਕ ਬਣੇ ਰਹਿਣਗੇ।