ਲੰਡਨ:

ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਪਿੰਡਲੀ ਦੀ ਹੱਡੀ ਟੁੱਟ ਗਈ ਹੈ ਜਿਸ ਕਾਰਨ ਉਹ ਅਗਲੇ ਦੋ ਮਹੀਨੇ ਮੈਚ ਨਹੀਂ ਖੇਡ ਸਕੇਗਾ। ਬੀਸੀਸੀਆਈ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਸੱਟ ਕਾਰਨ ਸ਼ੁਭਮਨ ਦੇ ਇੰਗਲੈਂਡ ਖਿਲਾਫ਼ 4 ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਖੇਡਣ ਦੀਆਂ ਸੰਭਾਵਨਾਵਾਂ ਨਾਂਮਾਤਰ ਹਨ। ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਪਹਿਲੇ ਤਿੰਨ ਟੈਸਟ ਮੈਚਾਂ ਵਿਚੋਂ ਬਾਹਰ ਰੱਖਿਆ ਜਾਵੇਗਾ ਤੇ ਆਖਰੀ ਦੋ ਟੈਸਟ ਮੈਚਾਂ ਵਿਚ ਖਿਡਾਇਆ ਜਾਵੇਗਾ। ਸ਼ੁਭਮਨ ਦੀ ਗੈਰਹਾਜ਼ਰੀ ਵਿਚ ਮਿਅੰਕ ਅਗਰਵਾਲ ਜਾਂ ਕੇ ਐਲ ਰਾਹੁਲ ਨੂੰ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ।