ਮੁੰਬਈ:ਅਦਾਕਾਰ ਸ਼ਾਹਰੁਖ ਖਾਨ ਅੱਜ 56 ਸਾਲ ਦਾ ਹੋ ਗਿਆ ਹੈ। ਆਪਣੇ ਪਸੰਦੀਦਾ ਅਦਾਕਾਰ ਦੀ ਇੱਕ ਝਲਕ ਪਾਉਣ ਲਈ ਪ੍ਰਸ਼ੰਸਕਾਂ ਦਾ ਉਸ ਦੇ ਘਰ ‘ਮੰਨਤ’ ਦੇ ਬਾਹਰ ਤਾਂਤਾ ਲੱਗਾ ਰਿਹਾ। ਉਂਜ ਉਹ ਹਰ ਸਾਲ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਬਾਲਕੋਨੀ ਵਿੱਚ ਆਉਂਦਾ ਹੈ ਪਰ ਇਸ ਵਾਰ ਕੁਝ ਵੱਖਰਾ ਜਾਪਿਆ। ਸੂਤਰਾਂ ਮੁਤਾਬਕ ਉਸ ਦੀ ਰਿਹਾਇਸ਼ ਦੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਹੋਣ ਕਾਰਨ ਇਸ ਵਾਰ ਉਸ ਦਾ ਜਨਮਦਿਨ ਸ਼ਾਂਤੀਪੂਰਵਕ ਮਨਾਇਆ ਗਿਆ। ਪੁਲੀਸ ਮੁਲਾਜ਼ਮਾਂ ਅਨੁਸਾਰ ਅਦਾਕਾਰ ਦੀ ਮੈਨੇਜਰ ਪੂਜਾ ਡਡਲਾਨੀ ਨੇ ਦੱਸਿਆ ਕਿ ਸ਼ਾਹਰੁਖ ਆਪਣੇ ਪੁੱਤਰ ਆਰੀਅਨ ਖਾਨ ਸਮੇਤ ਬਾਕੀ ਪਰਿਵਾਰ ਨਾਲ ਅਲੀਬਾਗ ਵਾਲੇ ਫਾਰਮਹਾਊਸ ਵਿੱਚ ਹੈ।