ਮੁੰਬਈ, 28 ਅਕਤੂਬਰ
ਬੰਬੇ ਹਾਈ ਕੋਰਟ ਨੇ ਕਰੂਜ਼ ਵਿੱਚ ਨਸ਼ੀਲੇ ਪਦਾਰਥ ਮਾਮਲੇ ’ਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤ ਆਰੀਅਨ ਖ਼ਾਨ ਨੂੰ 20 ਦਿਨ ਬਾਅਦ ਜ਼ਮਾਨਤ ਦੇ ਦਿੱਤੀ। ਜਸਟਿਸ ਐੱਨ ਡਬਲਿਊ ਸਾਂਬਰੇ ਦੇ ਸਿੰਗਲ ਬੈਂਚ ਨੇ ਉਸ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸਾਂਬਰੇ ਨੇ ਕਿਹਾ, ‘ਤਿੰਨਾਂ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੈਂ ਕੱਲ ਸ਼ਾਮ ਤੱਕ ਵਿਸਥਾਰ ਨਾਲ ਆਦੇਸ਼ ਦੇਵਾਂਗਾ।’