ਮੁੰਬਈ, 23 ਅਕਤੂਬਰ

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਦਾਦਲਾਨੀ ਅੱਜ ਸਵੇਰੇ ਇੱਥੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਦਫਤਰ ਪਹੁੰਚੀ। ਸੂਤਰਾਂ ਨੇ ਕਿਹਾ ਕਿ ਦਾਦਲਾਨੀ ਸਵੇਰੇ 10 ਵਜੇ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਵਿਖੇ ਏਜੰਸੀ ਦੇ ਦਫਤਰ ਪਹੁੰਚੀ ਅਤੇ ਉਸ ਦੇ ਹੱਥ ਵਿੱਚ ਲਿਫ਼ਾਫ਼ਾ ਸੀ। ਉਹ ਇਕ ਘੰਟੇ ਬਾਅਦ ਦਫਤਰ ਤੋਂ ਬਾਹਰ ਆਈ, ਜਿਸ ਤੋਂ ਬਾਅਦ ਮੀਡੀਆ ਕਰਮੀਆਂ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਿਨਾਂ ਕੁਝ ਕਹੇ ਚਲੇ ਗਏ।