ਮੁੰਬਈ, 29 ਜੂਨ

ਬੌਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ‘ਮੰਡੇ ਮੋਟੀਵੇਸ਼ਨ’ ਤਹਿਤ ਫਿਟਨੈੱਸ ਲਈ ਘਰ ਵਿੱਚ ਕਸਰਤ ਕਰਦੇ ਸਮੇਂ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਅਦਾਕਾਰਾ ਆਪਣੇ ਘਰ ਵਿੱਚ ਆਪਣੇ ਕੋਚ ਵਿਨੋਦ ਚਾਨਾ ਦੀ ਨਿਗਰਾਨੀ ਹੇਠ ਕਸਰਤ ਕਰਦੀ ਦਿਖਾਈ ਦੇ ਰਹੀ ਹੈ। 

ਵੀਡੀਓ ਦੇ ਨਾਲ ਸ਼ਮਿਤਾ ਸ਼ੈੱਟੀ ਨੇ ਲਿਖਿਆ, ‘ਵਿਨੋਦ ਚਾਨਾ ਨਾਲ ਘਰ ਵਿੱਚ ਕਸਰਤ। ਮੰਡੇ ਮੋਟੀਵੇਸ਼ਨ, ਤੁਹਾਡੇ ਸਾਰੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਇਹ ਕਸਰਤ ਬਹੁਤ ਵਧੀਆ ਹੈ ਅਤੇ ਜੇਕਰ ਤੁਹਾਡੇ ਕੋਲ ਸਲਾਈਡਰਸ (ਜਿਹੜੇ ਮੈਂ ਆਪਣੇ ਪੈਰਾਂ ਹੇਠ ਰੱਖੇ ਹਨ) ਨਹੀਂ ਹਨ ਤਾਂ ਤੁਸੀਂ ਇਸ ਲਈ ਤੌਲੀਆ ਵਰਤ ਸਕਦੇ ਹੋ। ਪਹਿਲਾਂ ਵਾਰਮਅੱਪ ਤੇ ਬਾਅਦ ’ਚ ਸਟਰੈਚਿੰਗ ਜ਼ਰੂਰੀ ਹੈ। ਘਰ ਵਿੱਚ ਕਸਰਤ ਨਾਲ ਫਿਟਨੈੱਸ ਮਿਲਦੀ ਹੈ ਤੇ ਫਿਟਨੈੱਸ ਨਾਲ ਪ੍ਰੇਰਨਾ। ਇਸ ਨਾਲ ਫਿੱਟ ਰਹਿਣ ਦੀ ਆਦਤ ਬਣਦੀ ਹੈ। ਮੈਨੂੰ ਕਸਰਤ ਨਾਲ ਪਿਆਰ ਹੈ।’ ਵੀਡੀਓ ਵਿੱਚ ਅਦਾਕਾਰਾ ਨੇ ਹਲਕਾ ਗੁਲਾਬੀ ਟੌਪ, ਗਰੇਅ ਪਜਾਮਾ ਅਤੇ ਸਪੋਰਟਸ ਸ਼ੂਜ਼ ਪਹਿਨੇ  ਹੋੲੇ ਹਨ। ਕੁਝ ਸਮੇਂ ਤੋਂ ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਘਰ ਵਿੱਚ ਕਸਰਤ ਦੀਆਂ ਵੀਡੀਓਜ਼ ਸਾਂਝੀਆਂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਮਿਤਾ ਸ਼ੈੱਟੀ ਨੇ ਵੈੱਬਸੀਰੀਜ਼ ਦੀ ਦੁਨੀਆ ਵਿੱਚ ‘ਯੋ ਕੇ ਹੁਆ ਬਰੋ’       ਅਤੇ ‘ਬਲੈਕ ਵਿੰਡੋਜ਼’ ਨਾਲ ਕਦਮ ਰੱਖਿਆ ਹੈ। ਉਹ ਜਲਦੀ ਹੀ    ਨਿਰਦੇਸ਼ਕ ਸੁਸ਼ਾਂਤ ਜੈਨ ਦੀ ਆਉਣ ਵਾਲੀ ਫ਼ਿਲਮ ‘ਟੇਨੈਂਟ’ ਵਿਚ ਨਜ਼ਰ ਆਵੇਗੀ।