ਚੇਨਈ, 7 ਮਾਰਚ
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਗਸਤ ਵਿਚ ਮਾਸਕੋ ’ਚ ਹੋਣ ਵਾਲੇ 44ਵੇਂ ਸ਼ਤਰੰਜ ਓਲੰਪਿਆਡ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਪੁਰਸ਼ ਟੀਮ ਦੇ ਮਹਾਨ ਖਿਡਾਰੀ ਨੂੰ ਵਲਾਦੀਮੀਰ ਕ੍ਰੈਮਨਿਕ ਸਿਖ਼ਲਾਈ ਦੇਣਗੇ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਕੋਨੇਰੂ ਹੰਪੀ ਭਾਰਤੀ ਮਹਿਲਾ ਟੀਮ ਦੀ ਚੁਣੌਤੀ ਦੀ ਅਗਵਾਈ ਕਰੇਗੀ। ਭਾਰਤੀ ਸ਼ਤਰੰਜ ਮਹਾਸੰਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਟੂਰਨਾਮੈਂਟ ਵਿਚ 180 ਦੇਸ਼ਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਹ ਓਲੰਪਿਆਡ ਪੰਜ ਤੋਂ 18 ਅਗਸਤ ਤੱਕ ਹੋਵੇਗੀ। 50 ਸਾਲਾ ਆਨੰਦ ਤੋਂ ਇਲਾਵਾ ਗ੍ਰੈਂਡਮਾਸਟਰ ਪੀ. ਹਰੀਕ੍ਰਿਸ਼ਨਾ ਤੇ ਵਿਦਿਤ ਗੁਜਰਾਤੀ ਪੁਰਸ਼ ਟੀਮ ਵਿਚ ਹੋਣਗੇ। ਹਾਲਾਂਕਿ ਪੰਜ ਮੈਂਬਰੀ ਪੁਰਸ਼ ਟੀਮ ਵਿਚ ਬਚੇ ਹੋਏ ਸਥਾਨਾਂ ਲਈ ਨੇੜਲਾ ਮੁਕਾਬਲਾ ਹੋਵੇਗਾ। ਹੰਪੀ ਤੇ ਦ੍ਰੋਣਾਵੱਲੀ ਹਰਿਕਾ ਦਰਜਾਬੰਦੀ ਦੇ ਅਧਾਰ ’ਤੇ ਮਹਿਲਾ ਟੀਮ ਦਾ ਹਿੱਸਾ ਹੋਣਗੀਆਂ।
ਤਾਨਿਆ ਸਚਦੇਵ ਤੇ ਹੋਰ ਤਿੰਨ ਥਾਵਾਂ ਲਈ ਦੌੜ ਵਿਚ ਅੱਗੇ ਹਨ। ਭਾਰਤੀ ਗ੍ਰੈਂਡਮਾਸਟਰ ਦ੍ਰੌਣਵੱਲੀ ਹਰਿਕਾ ਨੇ ਲਗਾਤਾਰ ਦੂਜੀ ਜਿੱਤ ਦਰਜ ਕਰ ਕੇ ਫਿਡੇ ਮਹਿਲਾ ਗ੍ਰਾਂ-ਪ੍ਰੀ ਸ਼ਤਰੰਜ ਟੂਰਨਾਮੈਂਟ ’ਚ ਆਪਣੀ ਸਿੰਗਲਜ਼ ਲੀਡ ਬਰਕਰਾਰ ਰੱਖੀ ਹੈ। ਵਿਸ਼ਵ ਦੀ ਨੌਵੇਂ ਨੰਬਰ ਦੀ ਹਰਿਕਾ ਨੇ ਜਾਰਜੀਆ ਦੀ ਨਾਨਾ ਦਜਾਗਨਿਦਜ਼ ਨੂੰ 27 ਚਾਲਾਂ ਵਿਚ ਹਰਾਇਆ। ਉਸ ਨੇ ਹੁਣ ਰੂਸੀ ਖਿਡਾਰਨ ਨਾਲ ਸਾਂਝੇ ਤੌਰ ’ਤੇ ਲੀਡ ਬਣਾਈ ਹੋਈ ਹੈ।