ਵੈਨਕੂਵਰ ਲਾਗੇ ਹੋਏ ਭਿਆਨਕ ਸੜਕ ਹਾਦਸੇ ‘ਚ ਦੋ ਅੰਤਰ-ਰਾਸ਼ਟਰੀ ਵਿਦਿਆਰਥੀਅਆਂ ਦੀ ਮੌਤ, ਮਰਨ ਵਾਲਿਆਂ ‘ਚ ਸਚਿਨ ਸੱਚਦੇਵਾ (19) ਵਾਸੀ ਤਲਵੰਡੀ ਭਾਈ, ਫਿਰੋਜ਼ਪੁਰ ਅਤੇ ਚਰਨਪ੍ਰੀਤ ਸਿੰਘ (25) ਵਾਸੀ ਕਾਹਨ ਸਿੰਘ ਵਾਲਾ ,ਮੋਗਾ ਹਨ , ਜੋ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਕੈਨੇਡਾ ਆਏ ਸਨ
ਮ੍ਰਿਤਕ ਸਚਿਨ ਸਚਦੇਵਾ ਪੁੱਤਰ ਸੰਜੀਵ ਸਚਦੇਵਾ ਚਾਰ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਿਆ ਸੀ।ਇਸ ਘਟਨਾ ਦਾ ਪਤਾ ਚਲਦੇ ਹੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਤੋਂ ਇਲਾਵਾ ਚਰਨਪ੍ਰੀਤ ਸਿੰਘ ਢਿੱਲੋਂ 10 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਿਆ ਸੀ। ਵੈਨਕੂਵਰ ਲਾਗੇ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ਵਿੱਚ ਇਹ ਹਾਦਸਾ ਵਾਪਰਿਆ ਹੈ।