ਰਿਆਧ: ਪਹਿਲੀ ਵਾਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲਾ ਭਾਰਤੀ ਵੇਟਲਿਫਟਰ ਸ਼ੁਭਮ ਟੋਡਕਰ ਇੱਥੇ ਪੁਰਸ਼ਾਂ ਦੇ 61 ਕਿਲੋ ਵਰਗ ਦੇ ਗਰੁੱਪ ਡੀ ਵਿੱਚ ਤੀਜੇ ਸਥਾਨ ’ਤੇ ਰਿਹਾ। ਮਹਾਰਾਸ਼ਟਰ ਦੇ 26 ਸਾਲਾ ਕੌਮੀ ਚੈਂਪੀਅਨ ਟੋਡਕਰ ਨੇ ਕੁੱਲ 269 ਕਿਲੋ (119 ਕਿਲੋ+150 ਕਿਲੋ) ਭਾਰ ਚੁੱਕਿਆ, ਜੋ ਮਈ ਵਿੱਚ ਉਸ ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕੀਤੀ ਕੋਸ਼ਿਸ਼ (263 ਕਿਲੋ) ਨਾਲੋਂ ਛੇ ਕਿਲੋ ਜ਼ਿਆਦਾ ਹੈ। ਉਸ ਨੇ ਜੁਲਾਈ ਵਿੱਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ 259 ਕਿਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਸੀ। ਟੋਡਕਰ ਨੇ ਆਪਣੇ ਮੁਕਾਬਲੇ ਤੋਂ ਬਾਅਦ ਕਿਹਾ, ‘‘ਨਤੀਜਾ ਮੇਰੀ ਉਮੀਦ ਮੁਤਾਬਕ ਨਹੀਂ ਰਿਹਾ ਪਰ ਮੈਂ ਸੰਤੁਸ਼ਟ ਹਾਂ। ਕੌਮਾਂਤਰੀ ਪੱਧਰ ’ਤੇ ਇਹ ਮੇਰਾ ਸਰਬੋਤਮ ਪ੍ਰਦਰਸ਼ਨ ਹੈ।’’