ਨਵੀਂ ਦਿੱਲੀ:ਭਾਰਤੀ ਪੈਰਾ ਤੀਰਅੰਦਾਜ਼ਾਂ ਨੂੰ ਮੇਜ਼ਬਾਨ ਦੇਸ਼ ਚੈਕ ਗਣਰਾਜ ਨੇ ਵੀਜ਼ਾ ਨਹੀਂ ਦਿੱਤਾ ਜਿਸ ਕਾਰਨ ਇਹ ਖਿਡਾਰੀ ਪੈਰਾਲੰਪਿਕ ਕੁਆਲੀਫਿਕੇਸ਼ਨ ਤੇ ਵਿਸ਼ਵ ਰੈਂਕਿੰਗ ਟੂਰਨਾਮੈਂਟ ਵਿਚੋਂ ਹਟ ਗਏ ਹਨ। ਇਹ ਟੂਰਨਾਮੈਂਟ ਭਲਕੇ ਸ਼ੁਰੂ ਹੋ ਰਿਹਾ ਹੈ। ਚੈਕ ਗਣਰਾਜ ਨੇ ਭਾਰਤ ਤੇ ਬਰਾਜ਼ੀਲ ਨੂੰ ਕਰੋਨਾ ਦੀ ਲਾਗ ਵਾਲੇ ਉਚ ਜ਼ੋਖਿਮ ਵਾਲੇ ਦੇਸ਼ਾਂ ਵਿਚ ਰੱਖਿਆ ਹੈ ਜਿਸ ਕਾਰਨ ਵੀਜ਼ਾ ਜਾਰੀ ਨਹੀਂ ਕੀਤਾ ਗਿਆ।