ਵੀਅਤਨਾਮ/ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ ਵੀਅਤਨਾਮ ਪੁੱਜ ਚੁੱਕੇ ਹਨ। ਵਪਾਰਕ ਮਜ਼ਬੂਤੀ ਅਤੇ ਹਿਊਮਨ ਰਾਈਟਸ ਨਾਲ ਸੰਬੰਧਤ ਇਸ ਅਧਿਕਾਰਤ ਦੌਰੇ ਦੌਰਾਨ ਟਰੂਡੋ ਵੀਅਤਨਾਮ ਦੀ ਰਾਜਧਾਨੀ ਹਨੋਈ ਪੁੱਜੇ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਦੌਰੇ ਨੂੰ ਦੋਹਾਂ ਦੇਸ਼ਾਂ ‘ਚ ਸੱਭਿਆਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਨ ਵਾਲੇ ਇਕ ਹੋਰ ਹੰਭਲੇ ਵਜੋਂ ਦੇਖਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਟਰੂਡੋ ਇੱਥੇ ਪ੍ਰੈੱਸ ਕਾਨਫਰੰਸ ਕਰਨਗੇ ਅਤੇ ਮੰਤਰੀਆਂ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਨਗੇ। ਵੀਰਵਾਰ ਨੂੰ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਮਿਲਣਗੇ। ਏਸ਼ੀਆ ‘ਚੋਂ ਵੀਅਤਨਾਮ ਅਜਿਹਾ ਦੇਸ਼ ਹੈ ਜੋ ਕੈਨੇਡਾ ਨਾਲ ਵਧੇਰੇ ਵਪਾਰ ਕਰਦਾ ਹੈ। ਇਸੇ ਲਈ ਸਮੇਂ-ਸਮੇਂ ‘ਤੇ ਇਹ ਦੋਵੇਂ ਦੇਸ਼ ਆਪਣੇ ਵਪਾਰਕ ਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੂਡੋ 1995 ‘ਚ ਵੀਅਤਨਾਮ ਆਏ ਸਨ।