ਮੁੰਬਈ:ਬੌਲੀਵੁੱਡ ਅਦਾਕਾਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਅੱਜ ਆਪਣੇ ਵਿਆਹ ਦੀ ਵਰ੍ਹੇ ਗੰਢ ਮੌਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਵਿੱਕੀ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਦੀ ਲੜੀ ਸਾਂਝੀ ਕਰਦਿਆਂ ਆਖਿਆ ਕਿ ਉਸ ਦੇ ਦਿਲ ਵਿੱਚ ਕੈਟਰੀਨਾ ਲਈ ਪਿਆਰ ਵਧਦਾ ਜਾ ਰਿਹਾ ਹੈ। ਵਿੱਕੀ ਨੇ ਆਖਿਆ,‘‘ਸਮੇਂ ਦੀ ਰਫ਼ਤਾਰ… ਮੇਰੀ ਪਿਆਰੀ ਕੈਟਰੀਨਾ ਤੁਹਾਡੇ ਨਾਲ ਸਮਾਂ ਲੰਘਦੇ ਦਾ ਪਤਾ ਵੀ ਨਹੀਂ ਲੱਗਿਆ। ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ ਹੋਵੇ…। ਦੂਜੇ ਪਾਸੇ ਕੈਟਰੀਨਾ ਨੇ ਵੀ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।