ਬਾਲੀਵੁੱਡ ਦੇ ਪ੍ਰਸਿੱਧ ਜੋੜੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਘਰ ਖੁਸ਼ੀਆਂ ਦੀ ਲਹਿਰ ਆਈ ਹੈ। ਕੈਟਰੀਨਾ ਨੇ ਇੱਕ ਪਿਆਰੇ ਬੱਚੇ ਨੂੰ ਜਨਮ ਦਿੱਤਾ ਹੈ। ਵਿੱਕੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਲਿਖਿਆ, “ਮੈਂ ਆਪਣੇ ਆਪ ਨੂੰ ਸਭ ਤੋਂ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।”

ਵਿੱਕੀ ਨੇ ਆਪਣੇ ਫੈਨਜ਼ ਨਾਲ ਖੁਸ਼ੀ ਸਾਂਝੀ ਕਰਦਿਆਂ ਲਿਖਿਆ, “ਅਸੀਂ ਦੋਵੇਂ ਬੇਹੱਦ ਖੁਸ਼ ਹਾਂ, ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਤੇ ਅਸੀਂ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਸਾਨੂੰ ਪੁੱਤਰ ਦੀ ਦਾਤ ਬਖਸ਼ੀ। 7 ਨਵੰਬਰ 2025, ਕੈਟਰੀਨਾ ਤੇ ਵਿੱਕੀ।”

ਜੋੜੇ ਨੂੰ ਨਾ ਸਿਰਫ਼ ਫੈਨਜ਼, ਸਗੋਂ ਫਿਲਮ ਜਗਤ ਦੇ ਨੇੜਲੇ ਦੋਸਤ ਵੀ ਮੁਬਾਰਕਬਾਦ ਦੇ ਰਹੇ ਹਨ। ਮਨੀਸ਼ ਪਾਲ ਨੇ ਲਿਖਿਆ, “ਪੂਰੇ ਪਰਿਵਾਰ ਨੂੰ, ਖਾਸ ਤੌਰ ‘ਤੇ ਤੁਹਾਨੂੰ ਦੋਹਾਂ ਨੂੰ, ਨਵੇਂ ਮਹਿਮਾਨ ਦੇ ਆਉਣ ‘ਤੇ ਢੇਰ ਸਾਰੀਆਂ ਵਧਾਈਆਂ।” ਰਕੁਲ ਪ੍ਰੀਤ ਸਿੰਘ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ। ਅਰਜੁਨ ਕਪੂਰ ਤੇ ਹੁਮਾ ਕੁਰੈਸ਼ੀ ਨੇ ਲਾਲ ਦਿਲ ਵਾਲੇ ਇਮੋਜੀ ਨਾਲ ਪਿਆਰ ਭੇਜਿਆ।

ਫੈਨਜ਼ ਬੱਚੇ ਦੀ ਝਲਕ ਦੀ ਬੇਸਬਰੀ ਨਾਲ ਉਡੀਕ ਵਿੱਚ ਹਨ। ਹਰ ਪਾਸੇ ਬੱਚੇ ਨੂੰ ਪਿਆਰ ਦੀ ਬਰਸਾਤ ਹੋ ਰਹੀ ਹੈ। ਵਿੱਕੀ ਪਿਤਾ ਬਣ ਕੇ ਬੇਹੱਦ ਖੁਸ਼ ਹਨ, ਜਦਕਿ ਫੈਨਜ਼ ਕੈਟਰੀਨਾ ਨੂੰ ਮਾਂ ਬਣਦਿਆਂ ਵੇਖ ਖੁਸ਼ੀ ਨਾਲ ਝੂਮ ਰਹੇ ਹਨ।

ਹੁਣ ਸਭ ਦੀ ਉਮੀਦ ਹੈ ਕਿ ਜਲਦੀ ਹੀ ਇਹ ਜੋੜਾ ਬੱਚੇ ਦੀ ਤਸਵੀਰ ਸਾਂਝੀ ਕਰੇਗਾ, ਪਰ ਅਜਿਹਾ ਹੋਣਾ ਮੁਸ਼ਕਲ ਲੱਗ ਰਿਹਾ ਹੈ। ਇੰਡਸਟਰੀ ਵਿੱਚ ਇੱਕ ਟ੍ਰੈਂਡ ਬਣ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਬੱਚੇ ਦਾ ਚਿਹਰਾ ਤੁਰੰਤ ਨਾ ਦਿਖਾਇਆ ਜਾਵੇ; ਜਦੋਂ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਹੈ, ਉਦੋਂ ਹੀ ਝਲਕ ਸਾਂਝੀ ਕੀਤੀ ਜਾਂਦੀ ਹੈ।