ਬਰੈਂਪਟਨ/ਸਟਾਰ ਨਿਊਜ਼: ਪਾਲ ਬਡਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਵੀ-ਦਰਬਾਰ ਗੁਰਦੁਆਰਾ ਸਾਹਿਬ ਸਿੱਖ ਹੈਰੀਟੇਜ ਸੈਂਟਰ ਵਿਖੇ 22 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1æ30 ਵਜੇ ਤੋਂ 4æ00 ਵਜੇ ਤੀਕ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਤੋਂ ਆਉਣ ਵਾਲੇ ਕਵੀ ਵਿਸਾਖੀ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਸੰਗਤਾਂ ਨਾਲ ਸਾਂਝੀਆਂ ਕਰਨਗੇ। ਕਵੀ-ਦਰਬਾਰ ਵਿਚ ਸ਼ਾਮਲ ਹੋਣ ਵਾਲੇ ਕਵੀ-ਜਨਾਂ ਦਾ ਯੋਗ ਮਾਣ-ਸਨਮਾਨ ਕੀਤਾ ਜਾਏਗਾ। ਇਹ ਗੁਰਦੁਆਰਾ ਸਾਹਿਬ 11796 ਏਅਰਪੋਰਟ ਰੋਡ ਵਿਖੇ ਏਅਰਪੋਰਟ ਰੋਡ ਅਤੇ ਮੇਅਫ਼ੀਲਡ ਦੇ ਇੰਟਰਸੈੱਕਸ਼ਨ ਦੇ ਨਜ਼ਦੀਕ ਸਥਿਤ ਹੈ।
ਸਮੂਹ ਸੰਗਤ ਨੂੰ ਬੇਨਤੀ ਹੈ ਕਿ ਉਹ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਦੇ ਕੇ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਸੁਣਨ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫ਼ੋਨ ਨੰਬਰ 905-789-5955 ਉੱਪਰ ਗ੍ਰੰਥੀ ਸਾਹਿਬ ਗਿਆਨੀ ਬਲਵਿੰਦਰ ਸਿੰਘ ਨਾਲ ਜਾਂ ਪਾਲ ਬਡਵਾਲ ਨੂੰ ਉਨ੍ਹਾਂ ਦੇ ਸੈੱਲ ਨੰਬਰ 416-402-9053 Ḕਤੇ ਸੰਪਰਕ ਕੀਤਾ ਜਾ ਸਕਦਾ ਹੈ।