ਮੁੰਬਈ, 19 ਮਾਰਚ
ਪ੍ਰਸਿੱਧ ਗਾਇਕ ਤੇ ਕੰਪੋਜ਼ਰ ਵਿਸ਼ਾਲ ਡਡਲਾਨੀ ਨੇ ਅੱਜ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਿਆਂ ਮਹਿਸੂਸ ਕੀਤਾ ਕਿ ਇਹ ਉਸ ਦੀ ‘ਅੰਤਿਮ ਯਾਤਰਾ’ ਲਈ ਹੋਣ, ਜਿਸ ਤੋਂ ਬਾਅਦ ਉਸ ਚਾਹੁਣ ਵਾਲੇ ਬਹੁਤ ਗੁੱਸੇ ਵਿੱਚ ਹਨ।
ਵਿਸ਼ਾਲ ਨੇ ਹੱਸਦੇ ਹੋਏ ਦੀ ਸਾਂਝੀ ਕੀਤੀ ਤਸਵੀਰ ਦੀ ਕੈਪਸ਼ਨ ’ਚ ਲਿਖਿਆ,‘‘ਬਹੁਤ ਅੱਛੇ ਇਨਸਾਨ ਥੇ! ਇਹ ਤਸਵੀਰ ਮੇਰੀ ਅੰਤਿਮ ਯਾਤਰਾ ਸਮੇਂ ਵੱਡੇ ਫਰੇਮ ਲਈ ਢੁਕਵੀਂ ਹੈ। ਹੈ ਨਾ..?’’ ਹਾਲਾਂਕਿ ਵਿਸ਼ਾਲ ਦੀ ਇਸ ਪੋਸਟ ਤੋਂ ਦੇਸ਼ ਵਾਸੀ ਦੁਖੀ ਹਨ। ਉਨ੍ਹਾਂ ਇਸ ’ਤੇ ਨਾਖੁਸ਼ੀ ਜ਼ਾਹਿਰ ਕੀਤੀ ਹੈ।
ਕੁਝ ਲੋਕਾਂ ਨੇ ਆਖਿਆ,‘‘ਤੁਸੀਂ ਏਦਾਂ ਕਿਉਂ ਕਹਿ ਰਹੇ ਹੋ? ਸ੍ਰੀਮਾਨ ਵਿਸ਼ਾਲ ਤੁਹਾਡੇ ਕੋਲ ਸਾਡੇ ਤੇ ਖੁਦ ਲਈ ਚੰਗੇ ਵਿਚਾਰ ਨਹੀਂ ਹਨ। ਖੁਸ਼ ਰਹੋ ਅਤੇ ਰੱਬ ਮਿਹਰ ਕਰੇ। ਚੰਗਾ ਕੰਮ ਜਾਰੀ ਰੱਖੋ। ਵਿਸ਼ਾਲ ਦੀ ਇਸ ਪੋਸਟ ’ਤੇ ਅਜਿਹੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਅਤੇ ਗਾਇਕ ਨੂੰ ਸਪਸ਼ਟੀਕਰਨ ਦੇਣਾ ਪਿਆ। ਉਸ ਨੇ ਆਖਿਆ,‘‘ਅਰੇ, ਮੈਂ ਪਾਗਲ ਨਹੀਂ! ਜਦੋਂ ਮੈਂ ਤਸਵੀਰ ਦੇਖੀ ਤਾਂ ਮੈਨੂੰ ਅਜਿਹਾ ਖਿਆਲ ਆ ਗਿਆ! ਮੈਂ ਸ਼ੁਭ-ਅਸ਼ੁਭ ਵਿੱਚ ਭਰੋਸਾ ਨਹੀਂ ਰੱਖਦਾ। ਇਹ ਮਹਿਜ਼ ਕਥਨ ਸੀ। ਮੇਰਾ ਉਨ੍ਹਾਂ ਦਾ ਨਿਰਾਦਰ ਕਰਨ ਦੀ ਮਨਸ਼ਾ ਨਹੀਂ ਜਿਨ੍ਹਾਂ ਨੇ ਕਿਸੇ ਨੂੰ ਗੁਆਇਆ ਹੈ ਜਾਂ ਜਿਹੜੇ ਸਾਨੂੰ ਛੱਡ ਗਏ ਹਨ। ਮੌਤ ਅਟੱਲ ਸੱਚਾਈ ਹੈ ਪਰ ਮੇਰੇ ਕੋਲ ਇਸ ਤੋਂ ਡਰਨ ਦਾ ਕੋਈ ਕਾਰਨ ਨਹੀਂ। ਆਖ਼ਰਕਾਰ ਇਸੇ ਰਸਤੇ ਜਾਣਾ ਹੈ। ਬਸ, ਮੈਂ ਆਪਣੀਆਂ ਤਸਵੀਰਾਂ ਚੁਣੀਆਂ ਹਨ।’