ਨਵੀਂ ਦਿੱਲੀ:
ਪਹਿਲਵਾਨ ਨਰਸਿੰਘ ਯਾਦਵ ਦਾ ਸਰਬੀਆ ਵਿਚ ਵਿਸ਼ਵ ਕੱਪ ਖੇਡਣਾ ਅੱਜ ਪੱਕਾ ਹੋ ਗਿਆ ਜਦੋਂ ਉਸ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਨਰਸਿੰਘ ਦੇ ਸਰਬੀਆ ਜਾਣ ’ਤੇ ਰੋਕ ਲੱਗ ਸਕਦੀ ਹੈ। ਚਾਰ ਸਾਲਾਂ ਬਾਅਦ ਵਾਪਸੀ ਕਰ ਰਹੇ ਨਰਸਿੰਘ ਨੇ 74 ਕਿਲੋ ਵਰਗ ਵਿਚ ਜਤਿੰਦਰ ਕਿਨਹਾ ਦੀ ਥਾਂ ਲਈ ਹੈ।