ਕਰਾਚੀ:ਸਾਬਕਾ ਕ੍ਰਿਕਟਰ ਜਾਵੇਦ ਮੀਆਂਦਾਦ ਨੇ ਭਾਰਤ ਦੀ ਮੁੜ ਨੁਕਤਾਚੀਨੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਇਸ ਸਾਲ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਸਮੇਤ ਹੋਰ ਮੈਚਾਂ ਲਈ ਗੁਆਂਢੀ ਦੇਸ਼ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਵਿੱਚ ਕ੍ਰਿਕਟ ਟੀਮ ਭੇਜਣ ਦੀ ਵਾਰੀ ਭਾਰਤ ਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੀਸੀਸੀਆਈ ਆਪਣੀ ਟੀਮ ਨੂੰ ਪਹਿਲਾਂ ਪਾਕਿਸਤਾਨ ਨਹੀਂ ਭੇਜਦਾ, ਉਦੋਂ ਤੱਕ ਭਾਰਤ ਜਾ ਕੇ ਨਾ ਖੇਡਿਆ ਜਾਵੇ। ਆਈਸੀਸੀ ਵੱਲੋਂ ਤਿਆਰ ਇੱਕ ਰੋਜ਼ਾ ਵਿਸ਼ਵ ਕੱਪ ਦੇ ਡਰਾਫਟ ਪ੍ਰੋਗਰਾਮ ਮੁਤਾਬਕ ਪਾਕਿਸਤਾਨ ਦਾ ਭਾਰਤ ਨਾਲ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣਾ ਹੈ। ਮੀਆਂਦਾਦ ਦਾ ਮੰਨਣਾ ਹੈ ਕਿ ਹੁਣ ਭਾਰਤ ਦੀ ਪਾਕਿਸਤਾਨ ਦੌਰੇ ’ਤੇ ਆਉਣ ਦੀ ਵਾਰੀ ਹੈ। ਉਨ੍ਹਾਂ ਕਿਹਾ, ‘ਪਾਕਿਸਤਾਨ 2012 ਅਤੇ 2016 ਵਿੱਚ ਵੀ ਭਾਰਤ ਗਿਆ ਸੀ ਅਤੇ ਹੁਣ ਭਾਰਤੀਆਂ ਦੀ ਇੱਥੇ ਆਉਣ ਦੀ ਵਾਰੀ ਹੈ। ਜੇਕਰ ਮੈਂ ਫੈਸਲਾ ਕਰਨਾ ਹੁੰਦਾ ਤਾਂ ਮੈਂ ਕਦੇ ਕੋਈ ਮੈਚ ਖੇਡਣ ਭਾਰਤ ਨਾ ਜਾਂਦਾ, ਚਾਹੇ ਵਿਸ਼ਵ ਕੱਪ ਹੋਵੇ।’’