ਨਵੀਂ ਦਿੱਲੀ, 8 ਜਨਵਰੀ
ਚੋਣ ਕਮਿਸ਼ਨ ਨੇ ਪੰਜਾਬ ਤੇ ਯੂਪੀ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਤੇ ਇਸੇ ਦੌਰਾਨ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਔਖੇ ਪੈਂਡੇ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਕੇਂਦਰ ਨੇ ਹਾਲੇ ਤਕ ਫਸਲਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਤੇ ਨਾ ਹੀ ਅਜੈ ਮਿਸ਼ਰਾ ਨੂੰ ਕੇਂਦਰੀ ਕੈਬਿਨਟ ਵਿੱਚੋਂ ਹਟਾਉਣ ਦੀ ਮੰਗ ਪੂਰੀ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੰਬਿਤ ਮੰਗਾਂ ਬਾਰੇ ਚਰਚਾ ਕਰਨ ਤੇ ਭਵਿੱਖ ਦੀ ਨੀਤੀ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 15 ਜਨਵਰੀ ਨੂੰ ਹੋਵੇਗੀ। ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਅਭਿਮਨਿਊ ਸਿੰਘ ਕੋਹਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਲੋਕਾਂ ਨੇ ਭਾਜਪਾ ਲਈ ਆਪਣਾ ਪਿਆਰ ਗੁਆ ਦਿੱਤਾ ਹੈ। ਇਸ ਲਈ ਪਾਰਟੀ ਵਾਸਤੇ ਪੰਜਾਬ ਤੇ ਯੂਪੀ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਮੁਸ਼ਕਿਲ ਹੋਵੇਗਾ।