ਨਵੀਂ ਦਿੱਲੀ, 7 ਅਕਤੂਬਰ

ਭਾਰਤ ਨੇ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਵਿੱਚ ਆਉਣ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕਰ ਲਿਆ ਹੈ। ਚਾਰਟਡ ਉਡਾਣਾਂ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਪੰਦਰਾਂ ਅਕਤੂਬਰ ਅਤੇ ਰੈਗੂਲਰ ਉਡਾਣਾਂ ਰਾਹੀਂ ਸਫ਼ਰ ਤੈਅ ਕਰਨ ਵਾਲਿਆਂ ਨੂੰ 15 ਨਵੰਬਰ ਤੋਂ ਟੂਰਿਸਟ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ। ਇਹ ਸੂਚਨਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਦਿੱਤੀ। ਮੰਤਰਾਲੇ ਨੇ ਕਿਹਾ ਕਿ ਕਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਮਾਰਚ 2020 ਤੋਂ ਕੌਮਾਂਤਰੀ ਸਫ਼ਰ ਤੇ ਵੀਜ਼ਾ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ।