ਨਵੀਂ ਦਿੱਲੀ/ ਮੈਲਬਰਨ, 28 ਅਪਰੈਲ
ਭਾਰਤ ਵਿਚ ਵਧ ਰਹੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਆਸਟਰੇਲੀਆ ਨੇ ਮੰਗਲਵਾਰ ਨੂੰ ਭਾਰਤ ਤੋਂ ਸਾਰੀਆਂ ਸਿੱਧੀਆਂ ਉਡਾਣਾਂ ਤੁਰੰਤ ਮੁਲਤਵੀ ਕਰ ਦਿੱਤੀਆਂ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੁਦ ਘਰ ਪਰਤਣ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਆਸਟਰੇਲੀਆ ਦੇ ਤਿੰਨ ਖਿਡਾਰੀ ਆਪਣੇ ਵਤਨ ਪਰ ਗਏ ਹਨ। ਇਸ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਖਿਡਾਰੀਆਂ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਸੁਰੱਖਿਅਤ ਘਰ ਪਰਤਣ ਦਾ ਭਰੋਸਾ ਦਿੱਤਾ ਹੈ।