ਚੰਡੀਗੜ੍ਹ, 28 ਅਪ੍ਰੈਲ : ਭਾਰਤ ਦੇ ਵਿਦੇਸ਼ ਮੰਤਰੀ ਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸਾਂਸਦ ਸ੍ਰੀ ਅਨੰਦਪੁਰ ਸਾਹਿਬ ਨੇ ਪੱਤਰ ਲਿਖ ਕੇ  ਅਤੇ ਟੈਲੀਫੋਨ ਤੇ ਸੰਪਰਕ ਸਾਧ ਕੇ ਮੰਗ ਕੀਤੀ ਹੈ ਕਿ ਭਾਰਤ ਦੇ ਹਜ਼ਾਰਾਂ ਸੈਲਾਨੀ ਅਤੇ ਭਾਰਤੀ ਵਿਦਿਆਰਥੀ ਅੱਡ ਅੱਡ  ਦੇਸ਼ਾਂ ਵਿੱਚ ਗਏ ਸੀ , ਪ੍ਰੰਤੂ  ਕਰੋਨਾ ਦੀ ਮਹਾਂਮਾਰੀ ਨਾਲ ਜੂਝ ਰਹੇ ਦੇਸ਼ ਉਨ੍ਹਾਂ ਨੂੰ ਸੰਭਾਲਣ ਵਿੱਚ ਬੇਵੱਸ ਹਨ , ਉਨ੍ਹਾਂ ਨੂੰ ਮਹਿੰਗੇ ਹੋਟਲਾਂ ਵਿੱਚ ਰਹਿਣਾ ਪੈ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਰੋਜ਼ਗਾਰ ਵੀ ਨਹੀਂ ਮਿਲ ਰਿਹਾ । ਸੋ ਇਸ ਤੰਗੀ ਦੇ ਸਤਾਏ ਲੋਕਾਂ ਦੀ ਮਦਦ  ਲਈ ਭਾਰਤ  ਸਰਕਾਰ ਦਾ ਵਿਦੇਸ਼ ਮੰਤਰਾਲਾ ਤੁਰੰਤ ਹਰਕਤ ਵਿੱਚ ਆ ਕੇ ਇਨ੍ਹਾਂ ਦੀ  ਮਦਦ ਕਰੇ । ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੇ ਪ੍ਰਬੰਧ ਕਰੇ ।

 ਪ੍ਰੋਫੈਸਰ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਕੇਂਦਰ ਸਰਕਾਰ ਕੋਲ ਸਰਕਾਰੀ ਪੱਧਰ ਤੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਲਿਆਉਣ ਲਈ ਦਬਾਅ ਪਾਉਣ .ਇਹ ਸੱਚ ਹੈ ਕਿ ਜਿਸ ਤਰ੍ਹਾਂ ਕਰੋਨਾ  ਨਾਲ ਪੀੜਤ ਲੋਕਾਂ ਦੀ ਅਸੀਂ ਸਾਰੇ ਰਲ ਕੇ ਬਚਾਅ ਲਈ ਮਦਦ ਕਰਦੇ ਹਾਂ , ਉਸੇ ਤਰ੍ਹਾਂ ਕਰੋਨਾ ਕਰਕੇ ਬਣੀਆਂ ਮਜਬੂਰੀਆਂ ਤੋਂ ਪੀੜਤ ਲੋਕਾਂ ਦੀ ਰੱਖਿਆ ਕਰਨਾ ਤੇ ਬਚਾਉਣਾ ਵੀ ਸਾਡਾ ਫ਼ਰਜ਼ ਹੈ । ਵਿਦੇਸ਼ਾਂ ਵਿੱਚ ਫਸੇ ਪੀੜਤਾਂ ਦੀ ਪੀੜਾ ਦਿਲ ਕੰਬਾਉਣ ਵਾਲੀ ਹੈ । ਜੇਕਰ ਸਮੇਂ ਸਿਰ ਕਦਮ ਨਾ ਪੁੱਟਿਆ ਤਾਂ ਸਰਕਾਰਾਂ ਜਵਾਬਦੇਹ ਹੋਣਗੀਆਂ।