ਚੰਡੀਗੜ੍ਹ, 7 ਜੂਨ

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿੱਚ 2.43 ਲੱਖ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਦੇਣ ਵਿਚ ਅਸਫ਼ਲ ਰਹਿਣ ’ਤੇ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਘੋਖ ਕਰਵਾ ਕੇ ਮਸਲਾ ਹੱਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਿੱਡ-ਡੇਅ ਮੀਲ ਸਕੀਮ ਚਲਾਉਣ ’ਚ ਵੱਡੀ ਪੱਧਰ ’ਤੇ ਕੁਤਾਹੀਆਂ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਵਿਦਿਆਰਥੀਆਂ ਨੂੰ ਫਲੈਕਸੀ ਫੰਡ ਤਹਿਤ ਸਪਲੀਮੈਂਟ ਆਹਾਰ ਵੀ ਨਹੀਂ ਮਿਲ ਰਿਹਾ ਤੇ ਸਰਕਾਰ ਇਸ ਸਕੀਮ ਤਹਿਤ ਅਨਾਜ ਦੀ ਤਜਵੀਜ਼ ਭੇਜਣ ਵਿਚ ਫੇਲ੍ਹ ਰਹੀ ਹੈ।