ਕੋਲਕਾਤਾ — ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਦੂਜੇ ਵਨ ਡੇ ਵਿਚ ਉਸ ਦੀ ਰਣਨੀਤੀ ਕੰਮ ਆਈ ਤੇ ਵਿਚਕਾਰਲੇ ਓਵਰਾਂ ‘ਚ ਮਿਲੀਆਂ ਵਿਕਟਾਂ ਨਾਲ ਆਸਟ੍ਰੇਲੀਆ ਵਿਰੁੱਧ ਜਿੱਤ ਹਾਸਲ ਕਰਨ ‘ਚ ਮਦਦ ਮਿਲੀ।
ਭੁਵਨੇਸ਼ਵਰ ਨੇ ਕਿਹਾ, ”ਸਾਡਾ ਕੁਲ ਸਕੋਰ ਬਹੁਤ ਵੱਡਾ ਨਹੀਂ ਸੀ ਤੇ ਅਸੀਂ ਜਾਣਦੇ ਸੀ ਕਿ ਜਿੱਤਣ ਲਈ ਲਗਾਤਾਰ ਵਿਕਟਾਂ ਕੱਢਣੀਆਂ ਪੈਣਗੀਆਂ। ਅਸੀਂ ਇਸ ਸਕੋਰ ਤੋਂ ਨਿਰਾਸ਼ ਨਹੀਂ ਸੀ ਪਰ ਟੀਮ ਮੈਨੇਜਮੈਂਟ ਤੇ ਕਪਤਾਨ ਨੇ ਸਾਨੂੰ ਇਕ-ਦੂਜੇ ‘ਤੇ ਭਰੋਸਾ ਰੱਖ ਕੇ ਖੇਡਣ ਦੀ ਸਲਾਹ ਦਿੱਤੀ, ਜਿਹੜੀ ਸਾਡੇ ਕੰਮ ਆਈ। ਸ਼ੁਰੂਆਤ ਤੇ ਫਿਰ ਡੈੱਥ ਓਵਰਾਂ ਵਿਚ ਗੇਂਦਬਾਜ਼ਾਂ ਨੂੰ ਮੌਕੇ ਮਿਲੇ ਪਰ ਵਿਚਕਾਰਲੇ ਓਵਰਾਂ ‘ਚ ਮਿਲੀਆਂ ਵਿਕਟਾਂ ਨੇ ਹੀ ਮੈਚ ਦਾ ਪਾਸਾ ਬਦਲ ਕੇ ਰੱਖ ਦਿੱਤਾ।