ਕੋਲੰਬੋ, 15 ਜੁਲਾਈ
ਮਾਲਦੀਵ ਤੋਂ ਸਿੰਗਾਪੁਰ ਭੱਜੇ ਗੋਟਾਬਾਯਾ ਰਾਜਪਕਸੇ ਦਾ ਅਸਤੀਫ਼ਾ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਵੱਲੋਂ ਸਵੀਕਾਰ ਕੀਤੇ ਜਾਣ ਮਗਰੋਂ ਰਨਿਲ ਵਿਕਰਮਸਿੰਘੇ ਨੂੰ ਅੱਜ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਦਿਵਾਇਆ ਗਿਆ। ਹਲਫ਼ ਲੈਣ ਤੋਂ ਬਾਅਦ ਵਿਕਰਮਸਿੰਘੇ ਨੇ ਦੇਸ਼ ’ਚ ਅਮਨ-ਅਮਾਨ ਕਾਇਮ ਰੱਖਣ ਅਤੇ ਸੰਵਿਧਾਨ ਦੀ 19ਵੀਂ ਸੋਧ ਬਹਾਲ ਕਰਨ ਦਾ ਅਹਿਦ ਲਿਆ ਜਿਸ ਤਹਿਤ ਰਾਸ਼ਟਰਪਤੀ ਨਾਲੋਂ ਸੰਸਦ ਨੂੰ ਤਾਕਤਵਰ ਬਣਾਇਆ ਜਾਵੇਗਾ। ਰਾਜਪਕਸੇ ਨੇ ਸਿੰਗਾਪੁਰ ਤੋਂ ਆਪਣਾ ਅਸਤੀਫ਼ਾ ਈ-ਮੇਲ ਰਾਹੀਂ ਭੇਜਿਆ ਸੀ। ਵਿਕਰਮਮਿੰਘੇ (73) ਨੂੰ ਚੀਫ਼ ਜਸਟਿਸ ਜੈਯੰਤਾ ਜੈਸੂਰਿਆ ਨੇ ਹਲਫ਼ ਦਿਵਾਇਆ।