ਲੰਡਨ, 29 ਮਈ
ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ 18ਵੀਂ ਸਦੀ ਵਿੱਚ ਬਣੀ ਦੁਰਲੱਭ ਨੱਕਾਸ਼ੀ ਵਾਲੀ ਬੰਦੂਕ ਦੇ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਬਰਤਾਨੀਆ ਦੀ ਸੰਸਥਾ ਨੂੰ ਇਸ ਨੂੰ ਹਾਸਲ ਕਰਨ ਲਈ ਸਮਾਂ ਦੇਣ ਲਈ ਚੁੱਕਿਆ ਗਿਆ ਹੈ। ਬੰਦੂਕ ਦੀ ਕੀਮਤ 20 ਲੱਖ ਪੌਂਡ ਦੱਸੀ ਜਾ ਰਹੀ ਹੈ। ਬਰਤਾਨੀਆ ਦੇ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਰਸਨ ਨੇ ਫਲਿੰਟਲਾਕ ਸਪੋਰਟਿੰਗ ਗੰਨ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਪਿਛਲੇ ਹਫਤੇ ਲਿਆ ਸੀ।