ਨਵੀਂ ਦਿੱਲੀ, 10 ਜਨਵਰੀ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ 2022 ਵਿੱਚ ਦਿੱਲੀ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ। ਇਸ ਦੌਰਾਨ ਸ਼ਹਿਰ ਵਿੱਚ ਪੀਮੈੱਅ 2.5 ਪਦੂਸ਼ਕਾਂ ਦੀ ਮਾਤਰਾ ਸੁਰੱਖਿਅਤ ਪੱਧਰ ਤੋਂ ਦੋ ਗੁਣਾ ਤੋਂ ਵੱਧ ਰਹੀ ਜਦਕਿ ਪੀਐੱਮ 10 ਪ੍ਰਦੂਸ਼ਕਾਂ ਦੇ ਪੱਧਰ ਵਿੱਚ ਸ਼ਹਿਰ ਤੀਜੇ ਸਥਾਨ ’ਤੇ ਰਿਹਾ। ਰਿਪੋਰਟ ਮੁਤਾਬਕ ਪੀਐੱਮ 2.5 ਪ੍ਰਦੂਸ਼ਕਾਂ ਦੇ ਮਾਮਲੇ ’ਚ 26.33 ਐੱਮਪੀਸੀਐੱਮ ਨਾਲ ਸ੍ਰੀਨਗਰ ਸਭ ਤੋਂ ਸਾਫ਼ ਸ਼ਹਿਰ ਰਿਹਾ ਹੈ। ਸੀਪੀਸੀਬੀ ਦੇ ਅੰਕੜਿਆਂ ਮੁਤਾਬਕ ਮੁਤਾਬਕ ਹਰਿਆਣਾ ਦਾ ਫਰੀਦਾਬਾਦ (95.64 ਐੱਮਪੀਸੀਐੱਮ ਨਾਲ) ਦੂਜੇ ਅਤੇ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ (91.25 ਐੱਮਪੀਸੀਐੱਮ) ਨਾਲ ਤੀਜੇ ਸਥਾਨ ’ਤੇ ਰਿਹਾ ਹੈ। ਜਦਕਿ ਪੀਐੱਮ 10 ਪ੍ਰਦੂਸ਼ਕ ਦੇ ਲਿਹਾਜ਼ ਤੋਂ ਗਾਜ਼ੀਆਬਾਦ ਪਹਿਲੇ, ਫਰੀਦਾਬਾਦ ਦੂਜੇ ਤੇ ਦਿੱਲੀ ਸਥਾਨ ’ਤੇ ਰਹੇ। ਅੰਕੜਿਆਂ ਮੁਤਾਬਕ ਪੀਐੱਮ 2.5 ਪ੍ਰਦੂਸ਼ਕਾਂ ਦੇ ਪੱਧਰ ਦੇ ਲਿਹਾਜ਼ ਤੋਂ ਚਾਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ-ਐੱਨਸੀਆਰ ਵਿੱਚ ਜਦਕਿ 9 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸਿੰਧੂ-ਗੰਗਾ ਦੇ ਮੈਦਾਨੀ ਖੇਤਰ ਵਿੱਚ ਆਉਂਦੇ ਹਨ।