ਫ਼ਾਜ਼ਿਲਕਾ 28 ਜਨਵਰੀ

ਮਾਨਯੋਗ ਡੀ.ਜੀ.ਪੀ. ਪੰਜਾਬ ਅਤੇ ਡੀ.ਆਈ.ਜੀ.ਪੀ ਫਿਰੋਜਪੁਰ ਰੇਜ ਜੀ ਦੀ ਰਹਿਨੁਮਾਈ ਹੇਠ ਭੈੜੇ ਅਨਸਰਾਂ ਤੇ ਲੁੱੱਟਾਂ ਖੋਹਾਂ ਕਰਨ ਵਾਲੇ ਪੁਰਸ਼ਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਸ ਵਕਤ ਸਫਲਤਾ ਮਿਲੀ ਜਦੋਂ ਸੀ੍ਰ ਭੁਪਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ, ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਅਬੋਹਰ ਅਤੇ ਸ਼੍ਰੀ ਸੰਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਅਬੋਹਰ ਦਿਹਾਤੀ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਅਬੋਹਰ ਪਾਸ ਮੁਖਬਰ ਖਾਸ ਨੇ ਇੱਤਲਾਹ ਦਿੱਤੀ ਕਿ ਅਜੈ ਕੁਮਾਰ, ਅਜੈ ਸਿੰਘ, ਲਖਵਿੰਦਰ ਸਿੰਘ ਉਰਫ ਲੱਕੀ, ਸੁਖਦੀਪ ਸਿੰਘ ਉਰਫ ਦਿਵਮ ਤੇ ਸੁਨੀਲ ਕੁਮਾਰ ਜੋ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਅਤੇ ਰਾਤ ਸਮੇਂ ਜੀ.ਟੀ ਰੋਡ ਤੇ ਆਉਣ ਜਾਣ ਵਾਲੇ ਵਹੀਕਲਾਂ ਦੇ ਅੱਗੇ ਗੱਡੀ ਲਗਾ ਕੇ ਉਹਨਾਂ ਨੂੰ ਰੋਕ ਕੇ ਤੇ ਪਿਸਤੋਲ ਦਿਖਾ ਕੇ ਡਰਾ ਧਮਕਾ ਕੇ ਉਹਨਾਂ ਕੋਲੋ ਨਗਦੀ ਅਤੇ ਮੋਬਾਈਲ ਧੱਕੇ ਨਾਲ ਖੋਹ ਲੈਂਦੇ ਹਨ ਜਿਸ ਪਰ ਮੁਕੱਦਮਾ ਨੰਬਰ 6 ਮਿਤੀ 28.1.2020 ਅ/ਧ 399/402 ਭ:ਦ 25-54-59 ਅਸਲਾ ਐਕਟ ਥਾਣਾ ਸਦਰ ਅਬੋਹਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਦੋਰਾਨੇ ਤਫਤੀਸ਼ ਇੰਸਪੈਕਟਰ ਰਣਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਅਬੋਹਰ ਨੇ ਵਾਟਰ ਵਕਸ ਵਿੱਚ ਪਾਣੀ ਵਾਲੀ ਡਿੱਗੀ ਦੇ ਨਾਲ ਪਈ ਖਾਲੀ ਜਗਾ੍ਹ ਜਿਸ ਵਿੱਚ ਕਿਕਰਨੁਮਾ ਦਰਖਤ ਤੇ ਹੋਰ ਝਾੜ ਬੂਟੇ ਉੱਗੇ ਹੋਏ ਹਨ ਵਿੱਚ ਬੈਠੇ ਹੋਇਆਂ ਨੂੰ, ਕੋਈ ਵੱਡੀ ਲੱੁਟ ਖੋਹ ਦੀ ਵਾਰਦਾਤ ਦੀ ਤਿਆਰੀ ਕਰਦਿਆਂ ਨੂੰ ਕਾਬੂ ਕੀਤਾ।ਜਿਨਾਂ ਕੋਲੋਂ ਲੁੱਟਾਂ ਖੋਹਾਂ ਦਾ ਸਮਾਨ ਤੇ ਚੋਰੀ ਕੀਤੀ ਕਾਰ ਅਤੇ ਚੋਰੀ ਕੀਤੇ ਮੋਟਰਸਾਈਕਲ ਬ੍ਰਾਮਦ ਕਰਕੇ ਕਾਮਯਾਬੀ ਹਾਸਲ ਕੀਤੀ ਹੈ।ਦੋਸ਼ੀ ਅਜੈ ਕੁਮਾਰ ਪਾਸੋ 32 ਬੋਰ ਪਿਸਤੋਲ ਦੇਸੀ ਸਮੇਤ 4 ਰੋਂਦ ਜਿੰਦਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 7 ਮਿਤੀ 28.1.2020 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਅਬੋਹਰ ਅਤੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਕੀ ਪਾਸੋ 315 ਬੋਰ ਪਿਸਤੋਲ ਸਮੇਤ 3 ਰੋਂਦ ਜਿੰਦਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 8 ਮਿਤੀ 28.1.2020 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਅਬੋਹਰ ਦਰਜ ਰਜਿਸਟਰ ਕੀਤੇ ਗਏ।ਅੱਗੇ ਵੀ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਉਮੀਦ ਹੈ।

        ਇਹ ਗੈਂਗ ਰਾਤ ਸਮੇਂ ਜੀ.ਟੀ ਰੋਡ ਤੇ ਆਉਣ ਜਾਣ ਵਾਲੇ ਵਹੀਕਲਾਂ ਦੇ ਅੱਗੇ ਗੱਡੀ ਲਗਾ ਕੇ ਉਹਨਾਂ ਨੂੰ ਰੋਕ ਕੇ ਤੇ ਪਿਸਤੋਲ ਦਿਖਾ ਕੇ ਡਰਾ ਧਮਕਾ ਕੇ ਉਹਨਾਂ ਕੋਲੋ ਨਗਦੀ ਅਤੇ ਮੋਬਾਈਲ ਧੱਕੇ ਨਾਲ ਖੋਹ ਲੈਂਦਾ ਸੀ। ਇਹ ਦੱਸਣਾ ਵੀ ਜਰੂਰੀ ਹੈ ਕਿ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੈਕੀ ਕਰਦੇ ਸਨ।

ਦਰਜ ਕੀਤੇ ਗਏ ਮੁਕੱਦਮੇ

1. ਮੁਕੱਦਮਾ ਨੰਬਰ 6 ਮਿਤੀ 28.1.2020 ਅ/ਧ 399/402 ਭ:ਦ 25-54-59 ਅਸਲਾ ਐਕਟ ਥਾਣਾ ਸਦਰ ਅਬੋਹਰ

2. ਮੁਕੱਦਮਾ ਨੰਬਰ 7 ਮਿਤੀ 28.1.2020 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਅਬੋਹਰ

3. ਮੁਕੱਦਮਾ ਨੰਬਰ 8 ਮਿਤੀ 28.1.2020 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਅਬੋਹਰ

ਟਰੇਸ ਕੀਤੇ ਮੁੱਕਦਮਿਆਂ ਦਾ ਵੇਰਵਾ

1. ਮੁਕਦਮਾ ਨੰਬਰ 26 ਮਿਤੀ 7-4-19 ਅ/ਧ 379-ਬੀ,34 ਭ.ਦ.ਥਾਣਾ ਸਦਰ ਅਬੋਹਰ

2. ਮੁਕਦਮਾ ਨੰਬਰ 72 ਮਿਤੀ 18-7-19 ਅ/ਧ 382 ਭ.ਦ., 25/54/59 ਅਸਲਾ ਐਕਟ ਥਾਣਾ ਸਦਰ ਅਬੋਹਰ

3. ਮੁਕਦਮਾ ਨੰਬਰ 146 ਮਿਤੀ 31-12-19 ਅ/ਧ 379-ਬੀ ਥਾਣਾ ਸਦਰ ਅਬੋਹਰ

ਵਾਰਦਾਤ ਦਾ ਤਰੀਕਾ:

ਮਿਤੀ 6-4-19 ਨੂੰ ਬਾਹਦ ਰਕਬਾ ਆਲਮਗੜ ਲੱਕੜਾਂ ਦੀ ਲੱਦੀ ਹੋਈ ਟਰਾਲੀ ਲੈ ਜਾ ਰਹੇ ਵਿਅਕਤੀ ਤੋਂ 80000/- ਰੁਪੈ ਦੀ ਲੁੱਟ ਕੀਤੀ ਸੀ।

ਮਿਤੀ 17-7-19 ਬਾਹਦ ਰਕਬਾ ਆਲਮਗੜ ਵਿਖੇ ਟਰੱਕ ਚਾਲਕ ਤੋਂ 30000/- ਦੀ ਨਕਦੀ ਦੀ ਲੁੱਟ ਕੀਤੀ ਸੀ।

ਮਿਤੀ 29-12-19 ਬਾਹਦ ਬਹਾਵਲਵਾਸੀ ਵਿਖੇ ਛੋਟੇ ਹਾਥੀ ਦੇ ਡਰਾਈਵਰ ਤੋਂ 6300 ਰੁਪੈ ਅਤੇ ਇੱਕ ਮੋਬਾਈਲ਼ ਦੀ ਲੁੱਟ ਕੀਤੀ ਸੀ।

ਮਿਤੀ 19-1-2020 ਬਾਹਦ ਟੀ-ਪੁਆਇੰਟ ਗੋਬਿੰਦਗੜ੍ਹ ਕੋਲ ਇੱਕ ਕੈਂਟਰ ਵਾਲੇ ਤੋ 1700 ਰੁਪਏ ਅਤੇ ਇੱਕ ਪਿਕਅੱਪ ਗੱਡੀ ਵਾਲ਼ੇ ਤੋ 6500 ਰੁਪਏ ਖੋਹੇ।

ਇਹਨਾਂ ਦੋਸੀਆ ਨੇ ਰੇਲਵੇ ਫਾਟਕ ਨੇੜੇ ਸੀਫੈਡ ਅਬੋਹਰ ਬਾਈਪਸ 6200 ਰੁਪਏ ਦੀ ਲੁੱਟ ਕੀਤੀ ਹੈ।

ਇਸ ਤੋ ਇਲਾਵਾ ਇਹਨਾਂ ਨੇ ਅਬੋਹਰ ਮਲੋਟ ਜੀ.ਟੀ ਰੋਡ ਥਾਂਣਾ ਕਬਰ ਵਾਲਾ ਦੇ ਏਰੀਆ ਵਿੱਚ ਵੀ 3-4 ਲੁੱਟ ਖੋਹ ਦੀਆ ਵਾਰਦਾਤਾ ਕਰਨੀਆ ਮੰਨੀਆ ਹਨ।

ਬ੍ਰਾਮਦਗੀ :

1) 02 ਪਿਸਤੋਲ਼ ਦੇਸੀ( ਇੱਕ 32 ਬੋਰ ਸਮੇਤ 4 ਰੌਂਦ ਅਤੇ ਇੱਕ 315 ਬੋਰ ਸਮੇਤ 3 ਰੌਂਦ), ਇੱਕ ਏਅਰ ਪਿਸਟਲ, ਇੱਕ ਕਿਰਪਾਨ, ਇੱਕ ਰਾੜ ਲੋਹਾ

2) ਇੱਕ ਕਾਰ ਜਿਨ (ਚੋਰੀ ਕੀਤੀ ਹੋਈ)

3) ਪੰਜ ਮੋਟਰਸਾਈਕਲ ਸਪਲੈਂਡਰ (ਚੋਰੀ ਕੀਤੇ ਹੋਏ)

4) 6 ਮੋਬਾਈਲ ਫੋਨ (ਖੋਹ ਕੀਤੇ ਹੋਏ)

5) ਵਾਰਦਾਤ ਕਰਨ ਸਮੇਂ ਵਰਤੀਆਂ ਦੋ ਕਾਰਾਂ (ਇੱਕ ਜਿਨ ਅਤੇ ਇੱਕ ਆਲਟੋ )