ਚੰਡੀਗੜ੍ਹ, 29 ਮਈ-ਲੋਕ ਇੰਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਨੂੰ ਲੁਧਿਆਣਾ ਸ਼ੈਸਨ ਕੋਰਟ ਵੱਲੋਂ ਵੱਡੀ ਰਾਹਤ ਦਿੰਦੇ ਹੋਏ ਸੁਵਿਧਾ ਸੈਂਟਰ ਕੇਸ ‘ਚੋ ਬਰੀ ਕਰ ਦਿੱਤਾ ਹੈ।ਬੈਂਸ ਨੇ ਕਿਹਾ ਕਿ ਇਹ ਸਾਰਾ ਕੁਝ ਸਮਰਥਕਾਂ ਦੇ ਸਾਥ ਅਤੇ ਉਨ੍ਹਾਂ ਦੀ ਮਿਹਨਤ ਤੇ ਇਮਾਨਦਾਰੀ ਦਾ ਫ਼ਲ ਹੈ।ਇਸ ਨਾਲ ਸਚਾਈ ਦੀ ਜਿੱਤ ਹੋਈ ਹੈ।
ਇਹ ਹੈ ਪੂਰਾ ਮਾਮਲਾ
2015 ਦੇ ਵਿੱਚ ਲੁਧਿਆਣਾ ਦੇ ਫੋਕਲ ਪੁਆਇੰਟ ਵਿਚਲੇ ਸਵਿਧਾ ਸੈਂਟਰ ਦੀਆਂ ਕੰਧਾਂ ਢਾਹ ਦੇਣਾ ਦਾ ਸਾਰਾ ਇਲਜ਼ਾਮ ਸਿਮਰਜੀਤ ਬੈਂਸ ‘ਤੇ ਆਇਆ ਸੀ।ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬੈਂਸ ਸਮੇਤ 8 ਹੋਰ ‘ਤੇ ਕੇਸ ਦਰਜ਼ ਕੀਤਾ ਗਿਆ ਸੀ ਪਰ ਅੱਜ ਕੋਰਟ ਦੇ ਦੁਆਰਾ ਸਾਰੇ 9 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ।