ਚੰਡੀਗੜ੍ਹ, 12 ਅਗਸਤ

ਅੱਜ ਇਥੇ ਆਰਕੇ ਰੋਡ ‘ਤੇ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ ਘੱਟੋ ਘੱਟ 10 ਲੋਕ ਜ਼ਖ਼ਮੀ ਹੋ ਗਏ। ਗੰਭੀਰ ਜ਼ਖਮੀ ਹੋਏ 7 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲ ਹੀ ਵਿੱਚ ਨਗਰ ਨਿਗਮ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਸੀ ਪਰ ਬਾਅਦ ਵਿੱਚ ਮਾਲਕਾਂ ਨੇ ਸੀਲ ਨੂੰ ਤੋੜ ਦਿੱਤਾ ਸੀ।