ਲੁਧਿਆਣਾ, 8 ਜੂਨ
ਇਥੇ ਅਦਾਲਤੀ ਕੰਪਲੈਕਸ ’ਚ ਮਾਲਖਾਨੇ ਦੇ ਬਾਹਰ ਕੂੜੇ ਦੇ ਢੇਰ ’ਚ ਧਮਾਕੇ ਕਾਰਨ ਦਹਿਸ਼ਤ ਫੈਲ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਵਲੋਂ ਕੁੜੇ ਦੇ ਢੇਰ ਨੂੰ ਅੱਗ ਲਗਾਉਣ ਤੋਂ ਬਾਅਦ ਧਮਾਕਾ ਹੋਇਆ। ਹਾਲੇ ਸਪਸ਼ਟ ਨਹੀਂ ਹੋਇਆ ਕਿ ਧਮਾਕਾ ਕਿਸ ਚੀਜ਼ ਕਾਰਨ ਹੋਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।