ਓਟਾਵਾ — ਨਾਫਟਾ ਦੇ ਨਵੀਨੀਕਰਣ ਦੇ ਸਬੰਧ ‘ਚ ਟਰੂਡੋ ਸਰਕਾਰ ਨੇ ਟੋਰੀਜ਼ ਦੀ ਸਾਬਕਾ ਆਖਰੀ ਆਗੂ ਰੋਨਾ ਐਂਬਰੋਜ਼ ਨੂੰ ਅਪੀਲ ਕੀਤੀ ਹੈ ਕਿ 3 ਦੇਸ਼ਾਂ ‘ਚ ਹੋਣ ਜਾ ਰਹੀ ਇਸ ਵਪਾਰਕ ਡੀਲ ‘ਚ ਉਨ੍ਹਾਂ ਨੂੰ ਸਹੀ ਸਲਾਹ ਦੇਵੇ।
ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਲਈ ਤਿਆਰ ਕੀਤੀ ਗਈ। ਨਵੀਂ ਐਡਵਾਈਜ਼ਰੀ ਕਾਊਂਸਿਲ ਦੇ 13 ਮੈਂਬਰਾਂ ‘ਚ ਐਂਬਰੋਜ਼ ਵੀ ਸ਼ਾਮਲ ਹੈ। ਇਸ ਐਡਵਾਈਜ਼ਰੀ ਕਾਊਂਸਿਲ ਦਾ ਐਲਾਨ ਬੁੱਧਵਾਰ ਨੂੰ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੀਤਾ ਗਿਆ। ਹੋਰਨਾਂ ਮੈਂਬਰਾਂ ‘ਚ ਜੇਮਜ਼ ਮੂਰ, ਜੋ ਕਿ ਸਾਬਕਾ ਕੰਜ਼ਰਵੇਟਿਵ ਸਰਕਾਰ ‘ਚ ਮੰਤਰੀ ਸਨ, ਸੀਨੀਅਰ ਐਨ. ਡੀ. ਪੀ. ਕੂਟਨੀਤੀਕਾਰ, ਐਨ. ਡੀ. ਪੀ. ਦੀ ਲੀਡਰਸ਼ਿਪ ਦੌੜ ‘ਚ ਸ਼ਾਮਲ ਰਹਿ ਚੁੱਕੇ ਅਤੇ ਐਲਬਰਟਾ ਦੀ ਐਨ. ਡੀ. ਪੀ. ਪ੍ਰੀਮੀਅਰ ਰੇਚਲ ਨੌਟਲੀ ਦੇ ਸਾਬਕਾ ਚੀਫ ਆਫ ਸਟਾਫ ਬ੍ਰਾਇਨ ਟੌਪ ਵੀ ਸ਼ਾਮਲ ਹਨ।
ਇਹ ਕਾਊਂਸਿਲ ਇਸ ਲਈ ਕਾਇਮ ਕੀਤੀ ਗਈ ਹੈ ਤਾਂ ਕਿ ਇਹ ਦਰਸਾਇਆ ਜਾ ਸਕੇ ਕਿ ਸਰਕਾਰ ਨਾਫਟਾ ਸਬੰਧੀ ਗੱਲਬਾਤ, ਜੋ ਕਿ 16 ਅਗਸਤ ਨੂੰ ਸ਼ੁਰੂ ਹੋਣ ਜਾ ਰਹੀ ਹੈ। ਇਸ ਕਾਊਂਸਿਲ ‘ਚ ਕਈ ਹੋਰਨਾਂ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਫਰੀਲੈਂਡ ਨੇ ਕੈਨੇਡਾ ਦੇ ਟਰੇਡ ਮਾਹਿਰ ਕਰਸਟਿਨ ਹਿੱਲਮੈਨ ਨੂੰ ਅਮਰੀਕਾ ਦਾ ਡਿਪਟੀ ਅੰਬੈਸਡਰ ਨਿਯੁਕਤ ਕੀਤੇ ਜਾਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਐਟਲਾਂਟਾ, ਸੀਆਟਲ ਅਤੇ ਸੈਨ ਫਰੈਂਸਿਸਕੋ ਲਈ ਵੀ ਕੈਨੇਡਾ ਆਪਣੇ 3 ਕਾਊਂਸਿਲ ਜਨਰਲ ਭੇਜੇਗਾ। ਫਰੀਲੈਂਡ ਨੇ ਇਕ ਲਿਖਤੀ ਬਿਆਨ ‘ਚ ਆਖਿਆ ਕਿ ਅਮਰੀਕਾ ‘ਚ ਸਾਡੇ ਕਾਉਂਸਲਰ ਦੀ ਮੌਜੂਦਗੀ ‘ਚ ਤੇ ਨਾਫਟਾ ਸਬੰਧੀ ਕਾਊਂਸਿਲ ਤਿਆਰ ਕਰਕੇ ਅਸੀਂ ਕੈਨੇਡਾ ਦੇ ਹਿੱਤਾਂ ਅਤੇ ਕਦਰਾਂ ਕੀਮਤਾਂ ਨੂੰ ਹੱਲਾਸ਼ੇਰੀ ਦੇਵਾਂਗੇ।
ਕਾਊਂਸਿਲ ਦੇ ਬਾਕੀ ਮੈਂਬਰਾਂ ‘ਚ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਪੈਰੀ ਬੈਲੇਗਾਰਡੇ, ਹੋਮ ਡੀਪੂ ਦੇ ਸਾਬਕਾ ਪ੍ਰੈਜ਼ੀਡੈਂਟ ਐਨੇਟੇ ਵਰਸੂਰਨ, ਸਿਨੇਪਲੈਕਸ ਐਂਟਰਟੇਨਮੈਂਟ ਤੇ ਅਲਾਇੰਸ ਐਟਲਾਂਟਿਸ ਦੇ ਸਾਬਕਾ ਚੇਅਰ ਫਿਲਿਸ ਯੈਫੇ ਵੀ ਸ਼ਾਮਲ ਹਨ।