ਪਣਜੀ, 29 ਅਕਤੂਬਰ
ਟੈਨਿਸ ਦੇ ਮਹਾਨ ਖਿਡਾਰੀ ਲਿਏਂਡਰ ਪੇਸ ਅੱਜ ਇਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਗੋਆ ਦੇ ਤਿੰਨ ਦਿਨਾਂ ਦੌਰੇ ‘ਤੇ ਆਈ ਮਮਤਾ ਬੈਨਰਜੀ ਨੇ ਪਾਰਟੀ ‘ਚ ਸ਼ਾਮਲ ਹੋਣ ’ਤੇ ਪੇਸ ਦਾ ਸਵਾਗਤ ਕੀਤਾ। ਅਭਿਨੇਤਰੀ ਅਤੇ ਸਮਾਜਿਕ ਕਾਰਕੁਨ ਨਫੀਸਾ ਅਲੀ, ਜਿਸ ਨੇ ਬੈਨਰਜੀ ਖ਼ਿਲਾਫ਼ ਦੱਖਣੀ ਕੋਲਕਾਤਾ ਤੋਂ 2004 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ, ਵੀ ਟੀਐੱਮਸੀ ਵਿੱਚ ਸ਼ਾਮਲ ਹੋ ਗਈ।