ਨਵੀਂ ਦਿੱਲੀ, 13 ਅਪਰੈਲ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੇਲਵੇ ’ਚ ਕਥਿਤ ਨੌਕਰੀ ਬਦਲੇ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਰਾਸ਼ਟਰੀ ਲੋਕ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਚੰਦਾ ਯਾਦਵ ਦਾ ਅੱਜ ਬਿਆਨ ਦਰਜ ਕੀਤਾ ਹੈ।

ਸੂਤਰਾਂ ਨੇ ਦੱਸਿਆ ਕਿ ਚੰਦਾ ਯਾਦਵ ਏਜੰਸੀ ਸਾਹਮਣੇ ਪੇਸ਼ ਹੋਈ ਅਤੇ ਪੀਐੱਮਐੱਲਏ ਤਹਿਤ ਆਪਣਾ ਬਿਆਨ ਦਰਜ ਕਰਵਾਇਆ। ਲਾਲੂ ਪ੍ਰਸਾਦ ਦੇ ਨੌਂ ਬੱਚਿਆਂ ’ਚੋਂ ਹੁਣ ਤੱਕ ਚਾਰ ਬੱਚਿਆਂ ਦੇ ਈਡੀ ਬਿਆਨ ਦਰਜ ਕਰ ਚੁੱਕੀ ਹੈ। ਈਡੀ ਨੇ ਬੀਤੇ ਦਿਨ ਲਾਲੂ ਦੀ ਧੀ ਰਾਗਿਨੀ ਯਾਦਵ ਤੇ ਮੀਸਾ ਭਾਰਤੀ ਤੋਂ ਵੀ ਪੁੱਛ ਪੜਤਾਲ ਕੀਤੀ ਸੀ।