ਨਵੀਂ ਦਿੱਲੀ, 16 ਦਸੰਬਰ

ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਲਈ  ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਅੱਜ ਲੋਕ ਸਭਾ ਤੇ ਰਾਜ  ਸਭਾ ਦੀ ਕਾਰਵਾਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਰਾਜ ਸਭਾ ’ਚ 12 ਮੈਂਬਰਾਂ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ। ਰਾਜ ਸਭਾ ਜਦੋਂ ਮੁੜ ਜੁੜੀ ਤਾਂ ਹੰਗਾਮਾ ਜਾਰੀ ਰਿਹਾ ਤੇ ਉਸ ਨੂੰ ਬਾਕੀ ਦੇ ਦਿਨ ਵੀ ਉਠਾਅ ਦਿੱਤਾ ਗਿਆ। ਅਜਿਹੇ ਹਾਲਾਤ ਲੋਕ ਸਭਾ ’ਚ ਵੀ ਰਹੇ ਤੇ ਉਸ ਨੂੰ ਵੀ ਦਿਨ ਭਰ ਲਈ ਉਠਾਅ ਦਿੱਤਾ ਗਿਆ।