ਨਵੀਂ ਦਿੱਲੀ, 8 ਦਸੰਬਰ
ਵਿਰਾਟ ਕੋਹਲੀ ਨੂੰ ਭਾਰਤੀ ਇਕ ਰੋਜ਼ਾ ਕਿ੍ਕਟ ਟੀਮ ਦੇ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਕੌਮੀ ਚੋਣ ਕਮੇਟੀ ਨੇ 2023 ਇਕ ਰੋਜ਼ਾ ਵਿਸ਼ਵ ਕੱਪ ਤਕ ਰੋਹਿਤ ਸ਼ਰਮਾ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਇਹ ਐਲਾਨ ਭਾਰਤੀ ਕਿ੍ਕਟ ਬੋਰਡ ਨੇ ਕੀਤਾ। ਇਸੇ ਤਰ੍ਹਾਂ ਅਜਿੰਕਿਆ ਰਹਾਣੇ ਨੂੰ ਟੈਸਟ ਟੀਮ ਦੇ ਉਪ ਕਪਤਾਨ ਤੇ ਅਹੁਦੇ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੀ ਥਾਂ ਰੋਹਿਤ ਉਪ ਕਪਤਾਨ ਹੋਣਗੇ। ਬੀਸੀਸੀਆਈ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ।