ਦੁਬਈ, 27 ਅਕਤੂਬਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਸੀਮਿਤ ਓਵਰਾਂ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਦੇ ਸੱਟ ਲੱਗਣ ਦੇ ਮਾਮਲੇ ਵਿੱਚ ਪਾਰਦਰਸ਼ੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਫੱਟੜ ਹੋਣ ਕਾਰਨ ਅਗਾਮੀ ਆਸਟਰੇਲੀਆ ਦੌਰੇ ਲਈ ਉਸ ਦੀ ਚੋਣ ਨਹੀਂ ਕੀਤੀ ਗਈ ਜਦ ਕਿ ਉਸ ਨੂੰ ਮੁੰਬਈ ਇੰਡੀਅਨਜ਼ ਟੀਮ ਵੱਲੋਂ ਨੈੱਟ ਅਭਿਆਰ ਕਰਦੇ ਦੇਖਿਆ ਗਿਆ ਹੈ। ਬੀਸੀਸੀਆਈ ਨੇ ਰੋਹਿਤ ਦੀ ਫਿਟਨੈੱਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਅਤੇ ਸੋਮਵਾਰ ਨੂੰ ਤਿੰਨ ਟੀਮਾਂ ਦਾ ਆਸਟਰੇਲੀਆ ਦੌਰੇ ਲਈ ਐਲਾਨ ਕਰਦਿਆਂ ਕਿਹਾ ਕਿ ਉਹ ਰੋਹਿਤ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ।