ਬੁਖਾਰੈਸਟ, 1 ਅਕਤੂਬਰ
ਰੋਮਾਨੀਆ ਦੇ ਬੰਦਰਗਾਹ ਸ਼ਹਿਰ ਕੌਂਸਟੈਂਟਾ ਦੇ ਹਸਪਤਾਲ ਵਿਚ ਅੱਗ ਲੱਗਣ ਕਾਰਨ ਸੱਤ ਮੌਤਾਂ ਹੋ ਗਈਆਂ ਹਨ। ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਾਰੇ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਕੱਢ ਲਿਆ ਗਿਆ। ਆਈਸੀਯੂ ਦੇ ਮਰੀਜ਼ਾਂ ਸਣੇ ਇੱਥੇ 113 ਜਣੇ ਦਾਖਲ ਸਨ। ਯੂਰੋਪੀਅਨ ਯੂਨੀਅਨ ਦੇ ਮੁਲਕ ਰੋਮਾਨੀਆ ਦੇ ਹਸਪਤਾਲਾਂ ਵਿਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਨਾਲ ਮੁਲਕ ਦੇ ਹਸਪਤਾਲਾਂ ਦੇ ਖ਼ਸਤਾ ਹਾਲ ਢਾਂਚੇ ਦਾ ਸੱਚ ਉਜਾਗਰ ਹੋ ਗਿਆ ਹੈ। ਪਿਛਲੇ ਸਾਲ ਨਵੰਬਰ ਵਿਚ ਹਸਪਤਾਲ ਦੇ ਕੋਵਿਡ ਕੇਅਰ ਯੂਨਿਟ ਵਿਚ ਲੱਗੀ ਅੱਗ ਨਾਲ 10 ਜਣੇ ਮਾਰੇ ਗਏ ਸਨ। ਰੋਮਾਨੀਆ ਦੇ ਰਾਸ਼ਟਰਪਤੀ ਕਲੌਸ ਲੋਹੈਨਿਸ ਨੇ ਬੁਨਿਆਦੀ ਢਾਂਚੇ ਵਿਚ ਸੁਧਾਰ ਦਾ ਸੱਦਾ ਦਿੱਤਾ ਹੈ।